ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਕਿਸਾਨੀ ਮਸਲਿਆਂ ਸਬੰਧੀ ਵਿਚਾਰਾਂ
ਅਸ਼ੋਕ ਵਰਮਾ
ਮਾਨਸਾ, 1 ਅਗਸਤ 2026 :ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਪਿੰਡ ਤਲਵੰਡੀ ਅਕਲੀਆ ਵਿਖੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਦੀਦਾਰ ਸਿੰਘ ਖਾਰਾ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੀਖੀ, ਜਿਲਾ ਕਮੇਟੀ ਮੈਂਬਰ ਕਾਕਾ ਸਿੰਘ ਤਲਵੰਡੀ ਅਕਲੀਆ,ਸਮੂਹ ਬਲਾਕ ਪ੍ਰਧਾਨ ਸਹਿਬਾਨ , ਅਤੇ ਪਿੰਡ ਇਕਾਈਆਂ ਦੇ ਅਹੁਦੇਦਾਰਾ ਨੇ ਇਕਜੁੱਟ ਹੋਕੇ
ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਖੇਤੀਬਾੜੀ ਵਿਕਾਸ ਬੈਂਕ ਫਰੀਦਕੋਟ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਖੇਤੀ ਵਿਕਾਸ ਬੈਂਕਾਂ ਅੱਗੇ ਜਿਲ੍ਹਾ ਪੱਧਰੀ ਧਰਨੇ ਜਾਰੀ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਇਨਾ ਕਿਸਾਨੀ ਮਸਲਿਆ ਨੂੰ ਜਲਦੀ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਵਿਉਂਤ ਉਲੀਕੀ ਗਈ ਅਤੇ 5 ਅਗਸਤ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੀ ਪਿੰਡ ਦੀ ਇਕਾਈ ਵਿੱਚ ਵਿਸਥਾਰ ਕਰਦਿਆਂ ਪ੍ਰਧਾਨ ਜਸਵੀਰ ਸਿੰਘ ਪੁੱਤਰ ਅਮਰੀਕਾ ਸਿੰਘ ,ਮੀਤ ਪ੍ਰਧਾਨ ਸਿਕੰਦਰ ਸਿੰਘ ਵੈਦ , ਜਨਰਲ ਸਕੱਤਰ ਹਰਪ੍ਰੀਤ ਸਿੰਘ ਪ੍ਰੈਸ ਸਕੱਤਰ ਖੁਸ਼ਵੀਰ ਸਿੰਘ ਖਾਲਸਾ ਅਤੇ ਖਜਾਨਚੀ ਗੁਰਪਾਲ ਸਿੰਘ, ਜਸਵੰਤ ਸਿੰਘ ਮੈਂਬਰ, ਅਮਰੀਕ ਸਿੰਘ ਵੈਦ ਮੈਂਬਰ, ਗੁਰਜੰਟ ਸਿੰਘ ਢਿਪ ਮੈਂਬਰ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਾਣਕ, ਬਲਕੌਰ ਸਿੰਘ, ਸੁਖਦੀਪ ਸਿੰਘ ਮੈਂਬਰਾ ਨੂੰ ਸ਼ਾਮਿਲ ਕਰਦਿਆਂ ਯੂਨੀਅਨ ਅਤੇ ਸੰਘਰਸ ਕਮੇਟੀ (ਤਲਵੰਡੀ ਸਾਬੋ ਮੋਰਚਾ )ਦੀ ਅਗਵਾਈ ਵਿੱਚ JSW ਸੀਮੇਂਟ ਫੈਕਟਰੀ ਖਿਲਾਫ਼ ਚਲ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਅਤੇ ਵੱਧ ਚੜ੍ਹ ਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਵਚਨਬੱਧਤਾ ਪ੍ਰਗਟਾਈ। ਪੰਜਾਬ ਸਰਕਾਰ ਅਤੇ JSW ਕਾਰਪੋਰੇਟ ਘਰਾਣੇ ਖਿਲਾਫ਼ ਆਉਂਦੇ ਮਹੀਨੇ ਚ ਕਰੜੇ ਸੰਘਰਸ਼ ਦਾ ਪ੍ਰੋਗਰਾਮ ਦਿੱਤਾ ਜਾਵੇਗਾ। ਬਲਾਕ ਝੁਨੀਰ ਦੇ ਸੱਕਤਰ ਪਰਗਟ ਸਿੰਘ ਪੀਟੀ ਨੇ ਧੰਨਵਾਦ ਕੀਤਾ।
- Download Babushahi App
-
-