ਰੀ-ਨੀਟ 2026 ਵਿੱਚ ਫ਼ਰੀਦਕੋਟ ਦੇ ਸੰਕਲਪ ਗਰਗ ਨੇ ਏਅਰ-479 ਹਾਸਲ ਕਰਕੇ ਜ਼ਿਲ੍ਹੇ ਦਾ ਵਧਾਇਆ ਮਾਣ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 23 ਜੁਲਾਈ 2026- ਫ਼ਰੀਦਕੋਟ ਦੇ ਹੋਣਹਾਰ ਵਿਦਿਆਰਥੀ ਸੰਕਲਪ ਗਰਗ ਨੇ ਰੀ-ਨੀਟ 2026 ਵਿੱਚ 671 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਰੈਂਕ (ਏਅਰ)-479 ਹਾਸਲ ਕੀਤੀ ਹੈ। ਕਰੀਬ 20 ਲੱਖ ਉਮੀਦਵਾਰਾਂ ਵਿੱਚੋਂ ਇਹ ਸ਼ਾਨਦਾਰ ਰੈਂਕ ਹਾਸਲ ਕਰਕੇ ਉਸ ਨੇ ਜ਼ਿਲ੍ਹੇ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕੀਤਾ ਹੈ।
ਸੰਕਲਪ ਗਰਗ ਪ੍ਰਸਿੱਧ ਡਾਕਟਰ ਡਾ. ਵਿਸ਼ਵਦੀਪ ਗੋਇਲ ਦਾ ਭਾਣਜਾ ਹੈ। ਉਸ ਨੇ ਦਸਵੀਂ ਦੀ ਪੜ੍ਹਾਈ ਦਸਮੇਸ਼ ਪਬਲਿਕ ਸਕੂਲ ਤੋਂ 94 ਫ਼ੀਸਦੀ ਅਤੇ ਬਾਰ੍ਹਵੀਂ ਜੀ.ਟੀ.ਬੀ. ਸੀਨੀਅਰ ਸੈਕੰਡਰੀ ਸਕੂਲ, ਮਹਿਮੂਆਣਾ ਤੋਂ 91 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ। ਨੀਟ ਦੀ ਤਿਆਰੀ ਲਈ ਉਸ ਨੇ ਐਲਨ ਕਰੀਅਰ ਇੰਸਟੀਚਿਊਟ, ਮੋਹਾਲੀ ਤੋਂ ਕੋਚਿੰਗ ਹਾਸਲ ਕੀਤੀ।
ਸੰਕਲਪ ਨੇ ਨੈਸ਼ਨਲ ਸਾਇੰਸ ਓਲੰਪਿਆਡ ਵਿੱਚ ਪਹਿਲਾ ਅਤੇ ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪਿਆਡ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਪਹਿਲਾਂ ਹੀ ਦੇ ਦਿੱਤਾ ਸੀ।
ਆਪਣੀ ਸਫ਼ਲਤਾ ਦਾ ਸਿਹਰਾ ਉਸ ਨੇ ਆਪਣੇ ਮਾਤਾ-ਪਿਤਾ, ਨਾਨਕਾ ਪਰਿਵਾਰ ਅਤੇ ਅਧਿਆਪਕਾਂ ਨੂੰ ਦਿੱਤਾ। ਸੰਕਲਪ ਨੇ ਕਿਹਾ ਕਿ ਉਸ ਦਾ ਟੀਚਾ ਇੱਕ ਕਾਬਲ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। ਉਸ ਦੀ ਇਸ ਉਪਲਬਧੀ 'ਤੇ ਪਰਿਵਾਰ, ਅਧਿਆਪਕਾਂ ਅਤੇ ਇਲਾਕਾ ਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ
- Download Babushahi App
-
-