ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਆਲਮੀ ਕਾਨਫ਼ਰੰਸ 9 ਅਗਸਤ ਨੂੰ
ਲੁਧਿਆਣਾ : 22 ਜੁਲਾਈ 2026 :
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡਡਿਵੈਲਪਮੈਂਟ ਦੇ ਸਹਿਯੋਗ ਨਾਲ 09 ਅਗਸਤ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ‘‘ਅਮਨ
ਕਾਨਫ਼ਰੰਸ’’ ਕਰਵਾਈ ਜਾ ਰਹੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਨੇ ਦੱਸਿਆ ਕਿ ਅਮਨ ਕਾਨਫ਼ਰੰਸ ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਹੋਏ
ਪ੍ਰਮਾਣੂ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ‘‘ਆਲਮੀ ਜੰਗਾਂ, ਸਾਡੇ ਮਸਲੇਅਤੇ ਹੋਂਦ’’ ਵਿਸ਼ੇ ’ਤੇ ਕਾਨਫ਼ਰੰਸ ਆਯੋਜਿਤ ਕੀਤੀ ਜਾਵੇਗੀ।
ਆਈ.ਡੀ.ਪੀ.ਡੀ. ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਯੁੱਧ ਕਾਰਨ ਵਾਤਾਵਰ ਨਾਲ ਖਿਲਵਾੜ ਹੋ ਰਿਹਾ ਹੈ। ਯੁੱਧ ਨਾਲ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ
ਹਨ। ਉਨ੍ਹਾਂ ਦੱਸਿਆ ਕਾਨਫ਼ਰੰਸ ਮੌਕੇ ਹੀਰੋਸ਼ੀਮਾ ਅਤੇ ਨਾਗਾਸਾਕੀ ਬਾਰੇ ਡਾਕੂਮੈਂਟਰੀਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ। ਇਕ ਤਿਆਰੀ ਮੀਟਿੰਗ 29 ਜੁਲਾਈ ਨੂੰ ਫੇਰ ਪੰਜਾਬੀ ਭਵਨ
ਵਿਚ ਹੋਵੇਗੀ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਅੱਜ ਕਲ੍ਹ ਦੇ ਮਾਹੌਲਵਿਚ ਇਹੋ ਜਿਹੀਆਂ ਕਾਨਫ਼ਰੰਸਾਂ ਦਾ ਹੋਣ ਲਾਜ਼ਮੀ ਹੈ। ਉਨ੍ਹਾਂ ਕਿਹਾ ਅੱਜਕਲ੍ਹ ਦੀਆਂ
ਜੰਗਾਂ ਬਹੁਤੀ ਵਾਰੀ ਔਰਤਾਂ ਅਤੇ ਬੱਚਿਆਂ ਲਈ ਨੁਕਸਾਨਦਾਇਕ ਅਤਿਸਾਬਤ ਹੋ ਰਹੀਆਂ ਹਨ।ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਦੱਸਿਆ ਕਿ ਉਪਰੋਕਤ ਕਾਨਫ਼ਰੰਸ ਦੀ ਤਿਆਰੀ ਲਈ ਪੰਜਾਬੀ ਭਵਨ ਵਿਚ ਮੀਟਿੰਗ ਰੱਖੀ ਗਈ ਜਿਸਵਿਚ ਡਾ. ਗੁਰਇਕਬਾਲ ਸਿੰਘ, ਡਾ. ਅਰੁਣ ਮਿੱਤਰਾ, ਡਾ. ਸਿਮਰਜੀਤ ਕੌਰ ਗਿੱਲ, ਕੇ. ਸਾਧੂ
ਸਿੰਘ, ਅਸ਼ਵਨੀ ਜੇਤਲੀ, ਡਾ. ਪਰਮਜੀਤ ਸਿੰਘ ਸੋਹਲ, ਤਰਲੋਚਨ ਝਾਂਡੇ, ਡਾ. ਰਜਤ ਗਰੋਵਰ,ਡਾ. ਸੂਰਜ ਢਿੱਲੋਂ, ਡਾ. ਸਵਰੂਪ ਸਿੰਘ ਸ਼ਾਮਲ ਹੋਏ ਅਤੇ ਵਿਚਾਰ ਵਟਾਂਦਰੇ ਵਿਚ ਹਿੱਸਾ
ਲਿਆ। ਸਭ ਤੋਂ ਵੱਧ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸੋਸ਼ਲ ਮੀਡੀਆ ਦੀ ਵਰਤੋਂ ਆਲਮੀਜੰਗਾਂ ਦੇ ਖ਼ਿਲਾਫ਼ ਕੀਤੀ ਜਾਵੇ। ਆਲਮੀ ਜੰਗਾਂ ਜਿੱਥੇ ਜੰਗ ਨਹੀਂ ਵੀ ਹੁੰਦੀ ਉਥੋਂ ਦੇ
ਜੀਵਨ, ਰੁਜ਼ਗਾਰ ਅਤੇ ਜ਼ਿੰਦਗੀ ਦੇ ਪੱਧਰ ਨੂੰ ਬੁਰੀ ਤਰ੍ਹਾ ਪ੍ਰਭਾਵਿਤ ਕਰਦੀ ਹੈ।ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਵਿਚ ਮੁੱਖ ਬੁਲਾਰੇ ਵਜੋਂ ਸਤਨਾਮ ਚਾਨਾ ਜੀ ਅਤੇ ਡਾ.
ਸੁਖਦੇਵ ਸਿੰਘ ਸਿਰਸਾ ਕਾਨਫ਼ਰੰਸ ਦੀ ਪ੍ਰਧਾਨਗੀ ਕਰਨਗੇ।ਡਾ. ਗੁਰਇਕਬਾਲ ਸਿੰਘ ਨੇ ਕਿਹਾ ਮਨੁੱਖ ਦਾ ਇਤਿਹਾਸ ਜੰਗਾਂ ਦਾ ਇਤਿਹਾਸ ਹੈ। ਕੋਸ਼ਿਸ ਇਹ ਚਾਹੀਦੀ ਹੈ ਕਿ ਇਹਨਾਂ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ। ਅਜਿਹੇ ਯਤਨਾਂ ਨਾਲ ਨੁਕਸਾਨ ਘੱਟ ਕੀਤੇ ਜਾ ਸਕਦੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਮਨ ਸ਼ਾਂਤੀ ਪਸੰਦ ਸਮੂਹ ਲੋਕਾਂ ਨੂੰ 09 ਅਗਸਤ ਨੂੰ ਹੋਣ ਵਾਲੀ ਕਾਨਫ਼ਰੰਸ ’ਚ ਸ਼ਾਮਲ ਹੋਣ ਦਾ
ਖੁੱਲ੍ਹਾ ਸੱਦਾ ਦਿੱਤਾ।
- Download Babushahi App
-
-