ਅਕਾਲੀ ਦਲ (ਪੁਨਰ ਸੁਰਜੀਤ) ਦੋਫਾੜ! ਇਕਬਾਲ ਸਿੰਘ ਝੂੰਦਾ ਸਮੇਤ 15 ਲੀਡਰਾਂ ਨੇ ਵੱਖਰਾ ਧੜਾ ਬਣਾਇਆ, 'ਵਾਰਿਸ ਪੰਜਾਬ ਦੇ' ਨਾਲ ਕਰਨਗੇ ਗੱਠਜੋੜ
ਚੰਡੀਗੜ੍ਹ, 21 ਜੁਲਾਈ 2026- ਪੰਜਾਬ ਦੀ ਪੰਥਕ ਸਿਆਸਤ ਵਿੱਚ ਅੱਜ ਇੱਕ ਬਹੁਤ ਹੀ ਵੱਡੀ ਅਤੇ ਅਹਿਮ ਉਥਲ-ਪੁਥਲ ਦੇਖਣ ਨੂੰ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਇੱਕ ਵੱਡੀ ਬਗਾਵਤ ਅਤੇ ਫੁੱਟ ਸਾਹਮਣੇ ਆਈ ਹੈ, ਜਿਸ ਨਾਲ ਇਹ ਪਾਰਟੀ ਦੋਫਾੜ ਹੋ ਗਈ ਹੈ। ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਮੁੱਖ ਨੇਤਾ ਇਕਬਾਲ ਸਿੰਘ ਝੂੰਦਾ ਨੇ ਆਪਣੇ 15 ਲੀਡਰਾਂ ਸਮੇਤ 'ਵਾਰਿਸ ਪੰਜਾਬ ਦੇ' ਨੇ ਵੱਖਰਾ ਧੜਾ ਬਣਾਇਆ ਲਿਆ ਹੈ ਅਤੇ 'ਵਾਰਿਸ ਪੰਜਾਬ ਦੇ' ਨਾਲ ਗੱਠਜੋੜ ਕਰਨਗੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਝੂੰਦਾ ਅਤੇ ਉਨ੍ਹਾਂ ਨਾਲ ਆਏ ਸਾਥੀ ਆਗੂਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਅਤੇ ਖਾਸ ਕਰਕੇ ਖ਼ਾਲਸਾ ਪੰਥ ਨੂੰ ਇੱਕ ਮਜ਼ਬੂਤ, ਨਿਡਰ ਅਤੇ ਸਮਰਪਿਤ ਅਗਵਾਈ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਿਸ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ, ਉਸ ਵਿੱਚ ਬਿਨਾਂ ਕਿਸੇ ਨਿੱਜੀ ਸੁਆਰਥ ਤੋਂ ਪੰਥਕ ਹਿੱਤਾਂ ਲਈ ਪਹਿਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ।
ਝੂੰਦਾ ਨੇ ਦਾਅਵਾ ਕੀਤਾ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਹੀ ਸਮੁੱਚਾ ਖ਼ਾਲਸਾ ਪੰਥ ਇੱਕ ਮੰਚ 'ਤੇ ਇਕੱਠਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਹ ਫੈਸਲਾ ਲਿਆ ਗਿਆ ਹੈ, ਤਾਂ ਜੋ ਖਿੰਡੀਆਂ ਹੋਈਆਂ ਪੰਥਕ ਸ਼ਕਤੀਆਂ ਨੂੰ ਇੱਕ ਝੰਡੇ ਹੇਠ ਲਿਆਂਦਾ ਜਾ ਸਕੇ।
- Download Babushahi App
-
-