ਆਕਸਫੋਰਡ ਸਕੂਲ ਵਿਖੇ NCC ਦੇ ਨੇਵੀ ਅਤੇ ਆਰਮੀ ਕੈਡਿਟ ਸਰਟੀਫਿਕੇਟ ਦੇ ਕੇ ਕੀਤੇ ਸਨਮਾਨਿਤ
ਅਸ਼ੋਕ ਵਰਮਾ
ਭਗਤਾ ਭਾਈ, 22 ਜੁਲਾਈ 2026 :‘ਦ’ ਆਕਸਫੋਰਡ ਸਕੂਲ ਆਫ਼ ਐਜੁਕੇਸ਼ਨ ਇੱਕ ਅਜਿਹੀ ਮਾਣ ਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਵਿਦਿਆਰਥੀਆਂ ਵਿੱਚ ਵੱਖ-ਵੱਖ ਬੌਧਿਕ ਰੁਚੀਆਂ ਅਤੇ ਕਿਰਿਆਵਾਂ ਨੂੰ ਰੂਪਮਾਨ ਕੀਤਾ ਜਾਂਦਾ ਹੈ । ਜਿਸ ਦੇ ਬਲਬੂਤੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਸੇਧ ਦੇ ਸਕਦਾ ਹੈ।
ਇਸ ਸੰਸਥਾ ਦੇ ਵਿਦਿਆਰਥੀ ਜਿੱਥੇ ਅਕਾਦਮਿਕ ਪੱਖ ਦੇ ਚਮਕਦੇ ਸਿਤਾਰੇ ਹਨ, ਉਥੇ ਹੀ ਇੱਥੋਂ ਦੇ ਵਿਦਿਆਰਥੀ ਐੱਨ. ਸੀ. ਸੀ. ਦੇ ਆਰਮੀ ਅਤੇ ਨੇਵੀ ਕੈਡਿਟ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਸਜੋਂ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀ ਸਾਲ 2024 ਵਿੱਚ ਆਰਮੀ ਅਤੇ ਨੇਵੀ ਕੈਡਿਟ ਵਜੋਂ ਚੁਣੇ ਗਏ ਸਨ, ਐੱਨ. ਸੀ. ਸੀ. ਦੇ ਆਰਮੀ ਅਤੇ ਨੇਵੀ ਵਿੰਗ ਦੇ ਕੈਡਿਟਾਂ ਦਾ ਇਹ 2 ਸਾਲ ਦਾ ਕੋਰਸ ਸੀ, ਜਿਸ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਦਸ ਰੋਜਾ ਕੈਂਪ ਵੀ ਘੁੱਦਾ ਵਿਖੇ ਲਾਇਆ ਸੀ।
ਇਸ ਕੈਂਪ ਦੌਰਾਨ ਵਿਦਿਆਰਥੀਆਂ(ਕੈਡਿਟਾਂ) ਨੂੰ ਕਈ ਤਰ੍ਹਾਂ ਦੀ ਸਿਖਲਾਈ ਦਿੱਤੀ ਗਈ ਅਤੇ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਇਸੇ ਦੌਰਾਨ ਕੈਡਿਟਾਂ ਦਾ ਇੱਕ ਲਿਖਤੀ ਪੇਪਰ ਵੀ ਹੋਇਆ, ਜਿਸ ਵਿੱਚੋਂ ਆਕਸਫੋਰਡ ਦੇ ਸਾਰੇ ਕੈਡਿਟਾਂ ਨੇ 100% ਅੰਕ ਹਾਸਲ ਕੀਤੇ। ਇਥੇ ਇਹ ਵੀ ਵਰਨਣ ਕਰਨਾ ਬਣਦਾ ਹੈ ਕਿ “ 3 ਨੇਵਲ ਯੂਨਿਟ ” ਦੇ ਅੰਡਰ ਆਉਣ ਵਾਲੇ ਸਾਰੇ ਸਕੂਲਾਂ ਦੇ ਕੈਡਿਟਾਂ ਵਿੱਚ ਆਕਸਫੋਰਡ ਸਕੂਲ ਦਾ ਵਿਦਿਆਰਥੀ “ ਬੈਸਟ ਕੈਡਿਟ ” ਚੁਣਿਆਂ ਗਿਆ, “ 20 ਪੰਜਾਬ ਯੂਨਿਟ ” ਬਠਿੰਡਾ ਦੇ ਆਰਮੀ ਵਿੰਗ ਦੇ ਕੈਡਿਟਾਂ ਨੇ ਵੀ ਉੱਤਮ ਪ੍ਰਦਰਸਨ ਕੀਤਾ। ਇਸ ਕਰਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਮਤਾ ਖੁਰਾਣਾ ਨੇ ਸਾਰੇ ਕੈਡਿਟਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਬਾਕੀ ਵਿਦਿਆਰਥੀਆਂ ਨੂੰ ਵੀ ਐੱਨ. ਸੀ. ਸੀ. ਦੇ ਆਰਮੀ ਅਤੇ ਨੇਵੀ ਕੈਡਿਟ ਬਣਨ ਲਈ ਪ੍ਰੇਰਿਤ ਕੀਤਾ ਅਤੇ ਕੈਡਿਟ ਬਣਨ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਪ੍ਰਿੰਸੀਪਲ ਰੂਪ ਲਾਲ ਬਾਂਸਲ, ਏ.ਐੱਨ.ਓ. ਤੇਜਿੰਦਰ ਸਿੰਘ ਅਤੇ ਸੀ.ਟੀ.ਓ. ਜਗਜੀਤ ਸਿੰਘ ਨੂੰ ਵੀ ਵਿਦਿਆਰਥੀਆਂ ਦੀ ਉੱਤਮ ਕਾਰਗੁਜਾਰੀ ਦੇ ਸਬੰਧ ਵਿੱਚ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵੀ ਕੈਡਿਟਾਂ ਨੂੰ ਇਸੇ ਖੇਤਰ ਵਿੱਚ ਅੱਗੇ ਵੱਧ ਕੇ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ -ਚੇਅਰਮੈਨ ਪਰਮਪਾਲ ਸਿੰਘ ਸ਼ੈਰੀ, ਜਨਰਲ ਸਕੱਤਰ ਰਾਜਵਿੰਦਰ ਸਿੰਘ ਸੋਢੀ , ਵਿੱਤ ਸਕੱਤਰ ਗੁਰਮੀਤ ਸਿੰਘ ਸਰਪੰਚ ਅਤੇ ਸਾਰੇ ਕੁਆਰਡੀਨੇਟਰਜ਼ ਵੀ ਮੌਜੂਦ ਸਨ।
- Download Babushahi App
-
-