ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਟਾਪ-100 ਵਿੱਚ ਸ਼ਾਮਲ ਬਠਿੰਡਾ ਜ਼ਿਲ੍ਹੇ ਦੇ ਤਿੰਨ ਬੀ.ਐਲ.ਓਜ਼ ਸਨਮਾਨਿਤ
ਐੱਸ.ਆਈ.ਆਰ. ਮੁਹਿੰਮ ਵਿੱਚ ਸ਼ਾਨਦਾਰ ਕਾਰਗੁਜ਼ਾਰੀ: ਚਾਉਕੇ, ਜੱਜਲ ਤੇ ਢੱਡੇ ਦੇ ਬੀ.ਐਲ.ਓਜ਼ ਦਾ ਸਨਮਾਨ
ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2026:ਮੁੱਖ ਚੋਣ ਅਫਸਰ ਪੰਜਾਬ ਮੈਡਮ ਅਨਿੰਦਿਤਾ ਮਿੱਤਰਾ ਨੇ ਸੂਬੇ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਸਪੈਸ਼ਲ ਇੰਟੈਂਸਿਵ ਰਿਵੀਜ਼ਨ-ਐੱਸ.ਆਈ.ਆਰ.) ਮੁਹਿੰਮ ਤਹਿਤ ਜ਼ਿਲ੍ਹਾ ਬਠਿੰਡਾ ਦੇ ਚਾਉਕੇ, ਜੱਜਲ ਅਤੇ ਢੱਡੇ ਦੇ ਬੂਥਾਂ 'ਤੇ ਵੋਟਰਾਂ ਦੇ ਡਾਟੇ ਦੀ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਵਾਲੇ ਬੂਥ ਲੈਵਲ ਅਫ਼ਸਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਸਨਮਾਨਤ ਬੀ ਐੱਲ ਓ ਸੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਚਾਉਕੇ ਦੇ ਬੀ.ਐਲ.ਓ. ਸੰਦੀਪ ਸਿੰਘ, ਜੱਜਲ ਦੇ ਬੀ.ਐਲ.ਓ. ਮੈਂਗਲ ਸਿੰਘ ਅਤੇ ਢੱਡੇ ਦੇ ਬੀ.ਐਲ.ਓ. ਹਰਪ੍ਰੀਤ ਸਿੰਘ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ 'ਤੇ ਪੰਜਾਬ ਦੇ ਟਾਪ-100 ਬੀ.ਐਲ.ਓਜ਼ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਇਨ੍ਹਾਂ ਅਧਿਕਾਰੀਆਂ ਦੀ ਮਿਹਨਤ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਨਿਭਾਈ ਗਈ ਡਿਊਟੀ ਦਾ ਨਤੀਜਾ ਹੈ।
ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਸਿਰਫ਼ ਬੀ.ਐਲ.ਓਜ਼ ਨੂੰ ਹੀ ਨਹੀਂ, ਸਗੋਂ ਚਾਉਕੇ, ਜੱਜਲ ਅਤੇ ਢੱਡੇ ਦੇ ਵੋਟਰਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਉਤਸ਼ਾਹ ਨਾਲ ਸਹਿਯੋਗ ਦਿੰਦਿਆਂ ਆਪਣਾ 100 ਫ਼ੀਸਦੀ ਡਾਟਾ ਦਰਜ ਕਰਵਾ ਕੇ ਇਸ ਮੁਹਿੰਮ ਨੂੰ ਸਫ਼ਲ ਬਣਾਇਆ। ਉਨ੍ਹਾਂ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਹੋਰਨਾਂ ਨੂੰ ਵੀ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀਮਤੀ ਹਰਜਿੰਦਰ ਕੌਰ ਵੀ ਹਾਜ਼ਰ ਸਨ।
- Download Babushahi App
-
-