CM Mann ਅੱਜ (16 ਜੁਲਾਈ) ਪੰਜਾਬ ਵਾਸੀਆਂ ਨੂੰ ਦੇਣਗੇ ਇਕ ਹੋਰ ਤੋਹਫ਼ਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਮੋਹਾਲੀ 16 ਜੁਲਾਈ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੂਬੇ ਦੇ ਲੋਕਾਂ ਦੀ ਸਹੂਲਤ ਲਈ ਇੱਕ ਹੋਰ ਵੱਡਾ ਇਤਿਹਾਸਕ ਕਦਮ ਚੁੱਕਣ ਜਾ ਰਹੇ ਹਨ। ਹੁਣ ਸਰਕਾਰੀ ਰਾਸ਼ਨ ਲੈਣ ਲਈ ਲਾਭਪਾਤਰੀਆਂ ਨੂੰ ਲੰਬੀ ਦੂਰੀ ਤੈਅ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪਵੇਗਾ। ਮੁੱਖ ਮੰਤਰੀ ਮਾਨ ਅੱਜ ਮੋਹਾਲੀ ਦੇ ਵਿਕਾਸ ਭਵਨ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਸੂਬੇ ਦੇ 2,800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ (Licence) ਜਾਰੀ ਕਰਨਗੇ।
ਇਹ ਲਾਇਸੈਂਸ ਮਾਨ ਸਰਕਾਰ ਦੀ 'ਨਵੀਂ ਰਾਸ਼ਨ ਡਿਪੂ ਅਲਾਟਮੈਂਟ ਪਾਲਿਸੀ' (New Ration Depot Allotment Policy) ਤਹਿਤ ਦਿੱਤੇ ਜਾ ਰਹੇ ਹਨ, ਜੋ ਸਮਾਜਿਕ ਨਿਆਂ ਅਤੇ ਪਾਰਦਰਸ਼ੀ ਸ਼ਾਸਨ ਵੱਲ ਇੱਕ ਵੱਡੀ ਪਹਿਲ ਹੈ।
ਨਵੀਂ ਨੀਤੀ ਤਹਿਤ ਅਲਾਟ ਕੀਤੇ ਜਾ ਰਹੇ 2,800 ਰਾਸ਼ਨ ਡਿਪੂਆਂ ਵਿੱਚੋਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਰਾਖਵਾਂਕਰਨ ਦੇ ਕੇ ਵੱਡਾ ਮਾਣ ਦਿੱਤਾ ਗਿਆ ਹੈ:
- Download Babushahi App
-
-