ਨੌਜਵਾਨ ਨੇ ਪੈਸਿਆਂ ਨਾਲ ਭਰਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਪੇਸ਼ ਕੀਤੀ ਮਿਸਾਲ
ਰੋਹਿਤ ਗੁਪਤਾ
ਗੁਰਦਾਸਪੁਰ
ਇਮਾਨਦਾਰੀ ਅਜੇ ਜਿੰਦਾ ਹੈ । ਇਸ ਦੀ ਇੱਕ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਇੱਕ ਨੌਜਵਾਨ ਮੈਂ ਪੈਸਿਆਂ ਨਾਲ ਭਰਿਆ ਹੋਇਆ ਬਸ ਉਸਦੇ ਮਾਲਕ ਨੂੰ ਲੱਭ ਕੇ ਉਸਨੂੰ ਵਾਪਸ ਕੀਤਾ । ਇਹ ਨੌਜਵਾਨ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਹੇਮਰਾਜ ਸਿੰਘ ਹੈ ਜੋ ਕਲਿਆਣਪੁਰ ਦਾ ਰਹਿਣ ਵਾਲਾ ਹੈ ਅਤੇ ਫਰਿਜ ,ਵਾਸਿ਼ੰਗ ਮਸ਼ੀਨ ,ਗੀਜ਼ਰ ਆਦਿ ਰਿਪੇਅਰ ਦਾ ਕੰਮ ਕਰਦਾ ਹੈ । ਉਹ ਬੀਤੇ ਦਿਨ ਕਿਸੇ ਕੰਮ ਲਈ ਬਟਾਲਾ ਗਿਆ ਹੋਇਆ ਸੀ ਜਦੋਂ ਉਸਨੂੰ ਇੱਕ ਪਰਸ ਲੱਭਿਆ ਜਿਸ ਦੇ ਵਿੱਚ ਤਕਰੀਬਨ 5200 ਰੁਪਏ ਨਗਦ ਅਤੇ ਹੋਰ ਜਰੂਰੀ ਕਾਗਜ਼ਾਤ ਸਨ। ਉਸਨੇ ਆਪ ਹੀ ਪਰਸ ਵਿੱਚ ਪਏ ਦਸਤਾਵੇਜਾਂ ਦੇ ਆਧਾਰ ਤੇ ਪਰਸ ਦੇ ਮਾਲਕ ਨੂੰ ਲੱਭਿਆ ਉਸਨੂੰ ਬੁਲਾ ਕੇ ਪਰਸ ਵਾਪਸ ਕਰ ਦਿਤਾ ।
ਜਿਸ ਨੌਜਵਾਨ ਦਾ ਪਰਸ ਗਵਾਚਾ ਸੀ ਉਹ ਡੇਰਾ ਬਾਬਾ ਨਾਨਕ ਹਲਕੇ ਦਾ ਰਹਿਣ ਵਾਲਾ ਸੀ ਅਤੇ ਬਟਾਲਾ ਕਿਸੇ ਕੰਮ ਗਿਆ ਸੀ ਜਦੋਂ ਉਸਦਾ ਪਰਸ ਉੱਥੇ ਡਿੱਗ ਪਿਆ। ਪਰਸ ਵਾਪਸ ਮਿਲਣ ਤੇ ਉਸਨੇ ਬਾਰ-ਬਾਰ ਹੇਮਰਾਜ ਦਾ ਧੰਨਵਾਦ ਕੀਤਾ ਅਤੇ ਉਸਦੀ ਇਮਾਨਦਾਰੀ ਦੀ ਸ਼ਲਾਗਾ ਕੀਤੀ ।
- Download Babushahi App
-
-