ਅਮਰੀਕੀ ਖੁਫੀਆ ਏਜੰਸੀ ਦੇ ’ਅਪਰੇਸ਼ਨ ਹਾਰਡ ਬਾਲ’ ਵਿਚ ਨਾਂ ਆਉਣ ’ਤੇ ਐਸ ਐਚ ਓ ਦਾ ਕੀਤਾ ਤਬਾਦਲਾ
ਬਾਬੂਸ਼ਾਹੀ ਨੈਟਵਰਕ
ਜਲੰਧਰ, 8 ਜੁਲਾਈ, 2026: ਪੰਜਾਬ ਪੁਲਿਸ ਨੇ ਅਮਰੀਕੀ ਖੁਫੀਆ ਏਜੰਸੀ ਐਫ ਬੀ ਆਈ ਦੇ ’ਅਪਰੇਸ਼ਨ ਹਾਰਡ ਬਾਲ’ ਵਿਚ ਨਾਂ ਆਉਣ ’ਤੇ ਟਾਂਡਾ ਦੇ ਐਸ ਐਚ ਓ ਗੁਰਿੰਦਜੀਤ ਸਿੰਘ ਨਾਗਰਾ ਦਾ ਤਬਾਦਲਾ ਕਰ ਦਿੱਤਾ ਹੈ।
ਜਲੰਧਰ ਦੇ ਡੀ ਆਈ ਜੀ ਵੱਲੋਂ ਜਾਰੀ ਬਿਆਨ ਮੁਤਾਬਕ ਉਹਨਾਂ ਨੇ ਐਫ ਬੀ ਆਈ ਵੱਲੋਂ ਗੁਰਿੰਦਰਜੀਤ ਸਿੰਘ ਨਾਗਰਾ ਖਿਲਾਫ ਲਗਾਏ ਦੋਸ਼ਾਂ ਦਾ ਨੋਟਿਸ ਲਿਆ ਹੈ। ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਥਾਣੇ ਵਿਚ ਬਤੌਰ ਐਸ ਐਚ ਓ ਤਾਇਨਾਤ ਨਾਗਰਾ ’ਤੇ ਦੋਸ਼ ਹੈ ਕਿ ਉਸਨੇ ਮੂਲ ਰੂਪ ਵਿਚ ਟਾਂਡਾ ਦੇ ਰਹਿਣ ਵਾਲੇ ਇਕ ਐਨ ਆਰ ਆਈ ਪਰਿਵਾਰ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ ਤੋਂ 40 ਹਜ਼ਾਰ ਡਾਲਰ ਫਿਰੌਤੀ ਮੰਗੀ ਸੀ ਤੇ ਨਾ ਦੇਣ ’ਤੇ ਕਤਲ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ ਸੀ। ਹੁਣ ਉਸਦਾ ਤਬਾਦਲਾ ਪੁਲਿਸ ਲਾਈਨ ਹੁਸ਼ਿਆਰਪੁਰ ਵਿਚ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਐਸ ਪੀ ਜਲੰਧਰ ਦਿਹਾਤੀ ਨੂੰ ਸੌਂਪੀ ਗਈ ਹੈ।
- Download Babushahi App
-
-