ਨਜ਼ਰ ਹਟੀ ਵਾਰਦਾਤ ਘਟੀ, ਦੋ ਮਿਨਟ ਦੀ ਅਣਗਹਿਲੀ ਔਰਤ ਨੂੰ ਪਈ ਮਹਿੰਗੀ, ਸਕੂਟਰੀ ਦੇ ਡੈਸ਼ ਕੋਰਟ ਵਿੱਚੋਂ ਮੋਬਾਈਲ ਕੱਢ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ
ਰੋਹਿਤ ਗੁਪਤਾ
ਗੁਰਦਾਸਪੁਰ : ਰਦਾਸਪੁਰ ਸ਼ਹਿਰ ਦੇ ਸਭ ਤੋਂ ਵਿਅਸਤ ਕਹੇ ਜਾਣ ਵਾਲੇ ਇਲਾਕੇ ਹਨੁਮਾਨ ਚੌਂਕ ਵਿੱਚ ਇੱਕ ਦੁਕਾਨ ਤੇ ਸੌਦਾ ਲੈਣ ਆਈ ਇੱਕ ਔਰਤ ਦਾ ਮਹਿੰਗਾ ਮੋਬਾਇਲ ਸਕੂਟਰੀ ਦੇ ਅਗਲੇ ਪਾਸੇ ਬਣੇ ਡੈਸ਼ ਬੋਰਡ ਵਿੱਚੋਂ ਕੱਢ ਕੇ ਦੋ ਮੋਟਰਸਾਈਕਲ ਸਵਾਰ ਫਰਾਰ ਹੋ ਗਏ। ਸਿਰਫ ਦੋ ਮਿਨਟ ਦੀ ਅਣਗੈਲੀ ਔਰਤ ਨੂੰ ਭਾਰੀ ਪਈ ਜਦੋਂ ਉਹ ਡਿੱਕੀ ਖੋਲ ਕੇ ਵਿੱਚੋਂ ਆਪਣਾ ਪਰਸ ਕੱਢ ਰਹੀ ਸੀ ਅਤੇ ਮੋਬਾਇਲ ਸਕੂਟਰੀ ਦੇ ਅਗਲੇ ਪਾਸੇ ਬਣੇ ਡੈਸ਼ਬੋਰਡ ਵਿੱਚ ਰੱਖ ਦਿੱਤਾ। ਜਦੋਂ ਡਿੱਕੀ ਖੋਲ ਕੇ ਆਪਣਾ ਪਰਸ ਕੱਢ ਰਹੀ ਸੀ ਤਾਂ ਪਿੱਛੋਂ ਦੋ ਨੌਜਵਾਨ ਜਿਨਾਂ ਨੇ ਸ਼ਾਇਦ ਪਹਿਲਾਂ ਹੀ ਔਰਤ ਤੇ ਨਜ਼ਰ ਰੱਖੀ ਹੋਈ ਸੀ ਤੇਜ਼ੀ ਨਾਲ ਆਏ ਅਤੇ ਡੈਸ਼ਬੋਰਡ ਵਿੱਚੋਂ ਮੋਬਾਇਲ ਕੱਢ ਕੇ ਤੁਰੰਤ ਫਰਾਰ ਹੋ ਗਏ। ਨਜ਼ਦੀਕ ਦੇ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਾਫੀ ਦੇਰ ਤੋਂ ਔਰਤ ਤੇ ਨਜ਼ਰ ਰੱਖੇ ਹੋਏ ਸੀ ਤੇ ਇੱਕ ਨੇ ਸੜਕ ਤੇ ਹੀ ਆਪਣੀ ਕਮੀਜ਼ ਵੀ ਬਦਲੀ ਸੀ । ਉੱਥੇ ਹੀ ਔਰਤ ਦੇ 112 ਨੰਬਰ ਤੇ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਜ਼ਦੀਕ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਪਰ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕੇ ਵਿੱਚ ਅਜਿਹੀ ਘਟਨਾ ਸੱਚ ਮੁੱਚ ਮੰਦਭਾਗੀ ਕਹੀ ਜਾ ਸਕਦੀ ਹੈ।
- Download Babushahi App
-
-