ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਣਿਆ ਪ੍ਰਧਾਨ
ਪ੍ਰਸ਼ਾਸਨ ਦੇ ਵਿਰੋਧ ਵਜੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸੰਯੁਕਤ ਤੌਰ ਦੇ ਉੱਪਰ ਰਾਜਪੁਰਾ ਦੇ ਮੁੱਖ ਚੌਂਕ ਟਾਹਲੀ ਵਾਲਾ ਚੌਂਕ ਦੇ ਵਿੱਚ ਲਗਾਇਆ ਧਰਨਾ
ਜਿਨਾਂ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਇਹ ਧੱਕਾ ਹੋਇਆ ਹੈ ਉਹਨਾਂ ਖਿਲਾਫ ਹਾਈਕੋਰਟ ਦੇ ਵਿੱਚ ਕਰਾਂਗੇ ਰੁੱਖ :- ਜਗਦੀਸ਼ ਕੁਮਾਰ ਜੱਗਾ
ਰਾਜਪੁਰਾ 2 ਜੁਲਾਈ (ਕੁਲਵੰਤ ਸਿੰਘ ਬੱਬੂ)
ਅੱਜ ਰਾਜਪੁਰਾ ਦੇ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਉਪ ਪ੍ਰਧਾਨ ਦੀ ਚੋਣ ਕੀਤੀ ਕੀਤੀ ਗਈ ਜਿਸ ਵਿੱਚ ਆਮ ਆਦਮੀ ਪਾਰਟੀ ਜਿਸ ਕੋਲ ਰਾਜਪੁਰਾ ਨਗਰ ਕੌਂਸਲ ਦੀਆਂ 31 ਸੀਟਾਂ ਵਿੱਚੋਂ 7 ਸੀਟਾਂ ਸਨ ਅਤੇ 2 ਆਜ਼ਾਦ ਅਤੇ 2 ਵਿਧਾਇਕਾਂ ਦੀ ਵੋਟ ਦੇ ਨਾਲ ਕੁੱਲ 11 ਵੋਟਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਜਦਕਿ ਕਾਂਗਰਸ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੇ 9 ਕੌਂਸਲਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਜਾਣਕਾਰੀ ਅਨੁਸਾਰ ਅੱਜ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਸਾਂਝੇ ਤੌਰ ਦੇ ਉੱਪਰ ਇਸ ਚੋਣ ਦੇ ਵਿੱਚ ਹਿੱਸਾ ਲੈ ਰਹੇ ਸਨ ਜਦ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ 9 ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ 4 ਕੌਂਸਲਰ ਸਨ ਜੋ ਕੁੱਲ ਮਿਲਾ ਕੇ 13 ਸੀਟਾਂ ਬਣਦੀਆਂ ਹਨ ਪਰੰਤੂ ਆਮ ਆਦਮੀ ਪਾਰਟੀ ਦੇ ਕੋਲ 11 ਸੀਟਾਂ ਹੋਣ ਦੇ ਬਾਵਜੂਦ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਜਿਸ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮਿਲ ਕੇ ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
- Download Babushahi App
-
-