ਕਾਂਗਰਸ ਵੱਲੋਂ ਹਲਕਾ ਜਗਰਾਉਂ ਦੇ ਪਰਮਜੀਤ ਲੱਧੜ ਅਤੇ ਜੀਵਨ ਬਾਗੀਆਂ SC ਵਿੰਗ ਦੇ ਸ਼ਹਿਰੀ ਅਤੇ ਦਿਹਾਤੀ ਚੇਅਰਮੈਨ ਨਿਯੁਕਤ
ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਐਸ ਸੀ ਵਿਭਾਗ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾਵੇਗਾ : ਚੌਧਰੀ, ਲੱਕੀ ਪੱਖੋਂ, ਸਿੱਧੂ
ਜਗਰਾਉਂ, 5 ਜੂਨ (ਦੀਪਕ ਜੈਨ) : ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਕਾਂਗਰਸ ਪਾਰਟੀ ਵੱਲੋਂ ਵੀ ਆਪਣੀਆਂ ਤਿਆਰੀਆਂ ਪੁਰਜੋਰ ਤਰੀਕੇ ਨਾਲ ਆਰੰਭ ਦਿੱਤੀਆਂ ਗਈਆਂ ਹਨ, ਇਸੇ ਲੜੀ ਤਹਿਤ ਐਸ ਸੀ ਭਾਈਚਾਰੇ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਇੱਕ ਭਰਵੇਂ ਸਮਾਗਮ ਵਿੱਚ ਐਸ ਸੀ ਵਿਭਾਗ ਦੇ ਪੰਜਾਬ ਇੰਚਾਰਜ ਸੁਧੀਰ ਚੌਧਰੀ, ਐਸ ਸੀ ਵਿਭਾਗ, ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਅਤੇ ਹਲਕਾ ਜਗਰਾਉਂ ਨਾਲ ਸਬੰਧਤ ਪੰਜਾਬ ਐਸਸੀ ਵਿਭਾਗ ਦੇ ਵਾਈਸ ਚੇਅਰਮੈਨ ਰਜੇਸ਼ ਇੰਦਰ ਸਿੰਘ ਸਿੱਧੂ ਵੱਲੋਂ ਹਲਕਾ ਜਗਰਾਉਂ ਦੇ ਦੋ ਮਿਹਨਤੀ ਵਰਕਰਾਂ ਨੂੰ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ, ਇਸ ਲੜੀ ਤਹਿਤ ਪਰਮਜੀਤ ਸਿੰਘ ਲੱਧੜ ਨੂੰ ਹਲਕਾ ਜਗਰਾਓਂ ਸ਼ਹਿਰੀ ਦੇ ਐੱਸ.ਸੀ. ਵਿਭਾਗ ਦਾ ਬਲਾਕ ਚੇਅਰਮੈਨ ਅਤੇ ਜੀਵਨ ਸਿੰਘ ਬਾਗੀਆਂ ਨੂੰ ਹਲਕਾ ਜਗਰਾਓਂ ਦੇ ਐੱਸ.ਸੀ. ਵਿਭਾਗ ਬਲਾਕ ਦਿਹਾਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਇੰਚਾਰਜ ਚੌਧਰੀ, ਚੇਅਰਮੈਨ ਲੱਕੀ ਪੱਖੋਂ ਅਤੇ ਰਾਜੇਸ਼ ਇੰਦਰ ਸਿੰਘ ਸਿੱਧੂ ਵੱਲੋਂ ਨਵੀਂ ਦਿੱਤੀ ਗਈ ਜਿੰਮੇਵਾਰੀ ਸਬੰਧੀ ਆਗੂਆਂ ਨੂੰ ਕਿਹਾ ਗਿਆ ਕੀ ਸਮੂਹ ਕਾਂਗਰਸ ਪਾਰਟੀ ਆਪ ਜੀ ਤੋਂ ਇਹ ਉਮੀਦ ਕਰਦੀ ਹੈ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਕਰੋਗੇ ਅਤੇ ਨਿਸ਼ਕਾਮ ਹੋ ਕੇ ਲੋਕਾਂ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਰਹੋਗੇ। ਹੁਣ ਅੱਗੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਐਸਸੀ ਵਿਭਾਗ ਸਭ ਤੋਂ ਵੱਡੀ ਭੂਮਿਕਾ ਨਿਭਾਵੇਗਾ। ਇਸ ਮੌਕੇ ਪਰਮਜੀਤ ਲੱਧੜ ਅਤੇ ਜੀਵਨ ਬਾਗੀਆਂ ਨੇ ਸਮੂਹ ਕਾਂਗਰਸ ਪਾਰਟੀ ਨੂੰ ਇਹ ਯਕੀਨ ਦਵਾਇਆ ਕਿ ਅਸੀਂ ਆਪਣੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਪਾਰਟੀ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਬਿਨਾਂ ਕਿਸੇ ਡਰ ਭੈ ਅਤੇ ਲਾਲਚ ਦੇ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਤਤਪਰ ਰਹਾਂਗੇ, ਉਹਨਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਗਏ ਇਸ ਸਨਮਾਨ ਲਈ ਹਮੇਸ਼ਾ ਪਾਰਟੀ ਅਤੇ ਚੇਅਰਮੈਨ ਲੱਕੀ ਪੱਖੋਂ ਅਤੇ ਰਜੇਸ਼ੰਦਰ ਸਿੱਧੂ ਦੇ ਰਿਣੀ ਰਹਿਣਗੇ।
- Download Babushahi App
-
-