ਸ਼ੋਕ ਸੁਨੇਹਾ: ਸੀਨੀਅਰ ਪੱਤਰਕਾਰ ਡਾ. ਚੰਦਰ ਤ੍ਰਿਖਾ ਨੂੰ ਸਦਮਾ, ਪਤਨੀ ਸੁਸ਼ੀਲਾ ਤ੍ਰਿਖਾ ਦਾ ਦਿਹਾਂਤ, ਅੰਤਿਮ ਸਸਕਾਰ ਅੱਜ 5 ਜੂਨ ਨੂੰ ਚੰਡੀਗੜ੍ਹ ਵਿਚ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 5 ਜੂਨ, 2026: ਸੀਨੀਅਰ ਪੱਤਰਕਾਰ ਤੇ ਹੋਮੀਓਪੈਥੀ ਦੇ ਡਾਕਟਰ, ਡਾ. ਚੰਦਰ ਤ੍ਰਿਖਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਸੁਸ਼ੀਲਾ ਤ੍ਰਿਖਾ ਉਹਨਾਂ ਦੇ ਧਰਮ ਪਤਨੀ ਅਤੇ ਮੀਨਾਕਸ਼ੀ ਵਸ਼ਿਸ਼ਠ ਤੇ ਨੀਰੂ ਸੇਤੀਆ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਅੱਜ 5 ਜੂਨ ਨੂੰ ਸਵੇਰੇ 10.30 ਵਜੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।
ਇਸ ਦੌਰਾਨ ਚੰਡੀਗੜ੍ਹ ਪ੍ਰੈਸ ਕਲੱਬ ਦੇ ਸਕੱਤਰ ਜਨਰਲ ਰਾਜੇਸ਼ ਢੱਲ ਤੇ ਬਾਬੂਸ਼ਾਹੀ ਨੈਟਵਰਕ ਦੇ ਮੁੱਖ ਸੰਪਾਦਕ ਬਲਬੀਤ ਬੱਲੀ ਨੇ ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
- Download Babushahi App
-
-