ਪੱਤਰਕਾਰ ਤੇ ਵਿੱਦਿਆਦਾਨੀ ਸਵਰਨ ਭੰਗੂ ਦੇ ਵਿਛੋੜੇ 'ਤੇ ਦੁੱਖ ਦਾ ਪ੍ਰਗਟਾਵਾ
ਪ੍ਰਮੋਦ ਭਾਰਤੀ / ਬਾਬੂਸ਼ਾਹੀ ਬਿਊਰੋ
ਨਵਾਂਸ਼ਹਿਰ, 5 ਜੂਨ 2026
ਸਾਹਿਤਕ ਸੰਸਥਾ 'ਪਰਵਾਜ਼ ਪੰਜਾਬ', ਸ਼ਹੀਦ ਭਗਤ ਸਿੰਘ ਨਗਰ ਵਲੋਂ ਪੇਂਡੂ ਵਿਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਪੱਤਰਕਾਰ ਅਤੇ ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਇੱਥੇ ਵਾਪਰੀ ਮੰਦਭਾਗੀ ਘਟਨਾ ਚ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਕਹਾਣੀਕਾਰ ਅਜਮੇਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕਾਰਜ ਪੇਂਡੂ ਖੇਤਰ ਵਿੱਚ ਚਾਨਣ ਵੰਡਣ ਦਾ ਸੀ। ਸੰਸਥਾ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਕਿਹਾ ਅਜਿਹੇ ਸੁਹਿਰਦ ਤੇ ਸਮਾਜ ਦੇ ਹਿਤਾਂ 'ਚ ਕਾਰਜ ਕਰਨ ਵਾਲੇ ਪਿਆਰੇ ਇਨਸਾਨ ਦਾ ਜਾਣਾ ਅਤਿ ਦੁੱਖਦਾਈ ਤੇ ਵੱਡਾ ਸਮਾਜਿਕ ਘਾਟਾ ਹੈ। ਸਕੱਤਰ ਡਾ ਕੇਵਲ ਰਾਮ ਨੇ ਵੀ ਉਨ੍ਹਾਂ ਦੇ ਸਮਾਜਿਕ, ਵਿਦਿਅਕ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਦੁੱਖ ਪ੍ਰਗਟਾਇਆ। ਇਸ ਮੌਕੇ ਜਸਬੀਰ ਦੀਪ, ਡਾਕਟਰ ਬਲਦੇਵ ਸਿੰਘ ਬੀਕਾ, ਜਸਬੀਰ ਬੇਗਮਪੁਰੀ, ਭੁਪਿੰਦਰ ਸਿੰਘ ਵੜੈਚ, ਦੇਸਰਾਜ ਬਾਲੀ, ਕੁਲਵਿੰਦਰ ਕੁੱਲਾ, ਬਖਸ਼ੀਸ਼ ਸਿੰਘ ਸੈਂਭੀ, ਜਸਵੰਤ ਖਟਕੜ, ਡਾ ਗੁਰਮੀਤ ਸਿੰਘ ਸਰਾਂ,
ਨਰਿੰਦਰ ਸਿੰਘ ਮਾਲੇਵਾਲ, ਪ੍ਰਕਾਸ਼ ਚੰਨਿਆਣੀ, ਹਰੀ ਰਾਮ ਰਸੂਲਪੁਰੀ, ਮੋਹਨ ਹੰਸਰੋਂ, ਨਰਿੰਦਰ ਮਹਾਲੋਂ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
- Download Babushahi App
-
-