ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਵੱਲੋਂ ਕੇਂਦਰ ਖ਼ਿਲਾਫ਼ ਰੋਸ ਵਿਖਾਵਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 15 ਮਈ 2026:- ਪਟਿਆਲਾ ਦੇ ਫੁਆਰਾ ਚੌਂਕ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਵੱਡੀ ਵਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ, ਵਰਕਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਮਹੰਤ ਹਰਵਿੰਦਰ ਖਨੌੜਾ ਸਾਬਕਾ ਪ੍ਰਧਾਨ ਜਿਲ੍ਹਾ ਪਟਿਆਲਾ ਨੇ ਕਿਹਾ ਕਿ ਨੀਟ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਦੇ ਪੇਪਰ ਲੀਕ ਹੋਣਾ ਦੇਸ਼ ਦੇ ਲੱਖਾਂ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨਾਲ ਵੱਡਾ ਧੋਖਾ ਹੈ। ਕਿ ਵਿਦਿਆਰਥੀ ਸਾਲਾਂ ਭਰ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜ਼ੋ ਉਹ ਡਾਕਟਰ ਬਣਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਣ ਪਰ ਅਜਿਹੀਆਂ ਘਟਨਾਵਾਂ ਉਹਨਾਂ ਦੇ ਸੁਪਨਿਆਂ ਨੂੰ ਝਟਕਾ ਦਿੰਦੀਆਂ ਹਨ। ਹਰਦੀਪ ਸਿੰਘ ਜ਼ੋਸ਼ਨ ਸੀਨੀਅਰ ਵਾਇਸ ਚੇਅਰਮੈਨ ਓ.ਬੀ.ਸੀ. ਵਿੰਗ ਪੰਜਾਬ ਨੇ ਕਿਹਾ ਕਿ ਘਟਨਾ ਸਿੱਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਤੇ ਸਵਾਲ ਖੜੇ ਕਰਦੀ ਹੈ। ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ੋ ਵੀ ਦੋਸ਼ੀ ਪਾਏ ਜਾਣ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਰਤਨਜੀਤ ਜਾਹਲਾਂ ਕੁਆਰਡੀਨੇਟਰ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਉਨ੍ਹਾਂ ਦੇ ਭਵਿੱਖ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਸਹਿਨ ਨਹੀਂ ਕੀਤਾ ਜਾਵੇਗਾ। ਜੇਕਰ ਯੋਗ ਵਿਦਿਆਰਥੀਆਂ ਦੀ ਮਿਹਨਤ ਦਾ ਮੁੱਲ ਇਸੇ ਤਰ੍ਹਾਂ ਘਟਾਇਆ ਗਿਆ ਤਾਂ ਨੌਜਵਾਨਾਂ ਦਾ ਪ੍ਰਣਾਲੀ ਤੋਂ ਵਿਸ਼ਵਾਸ਼ ਉੱਠ ਜਾਵੇਗਾ। ਹਰਿੰਦਰ ਸ਼ਰਮਾ ਕੌਰਜੀਵਾਲਾ ਸਾਬਕਾ ਚੇਅਰਮੈਨ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਧਰਨੇ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਮੰਗ ਕੀਤੀ ਕਿ ਪੇਪਰ ਲੀਕ ਵਿੱਚ ਸ਼ਾਮਲ ਲੋਕਾਂ ਦੀ ਜਾਇਦਾਦ ਜਬਤ ਹੋਵੇ ਅਤੇ ਉਨ੍ਹਾਂ ਦੀ ਇਹ ਕੇਸਾਂ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਹੋਵੇ, ਸਜ਼ਾ ਅਜਿਹੀ ਹੋਵੇ ਕਿ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣ ਅਤੇ ਪੇਪਰ ਲੀਕ ਮਾਮਲੇ ਦੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਦੀ ਜਾਵੇ। ਡਾ. ਰਾਜ ਕੁਮਾਰ ਡਕਾਲਾ ਸਾਬਕਾ ਵਾਇਸ ਚੇਅਰਮੈਨ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਪਾਦਰਸ਼ੀ ਅਤੇ ਸੁਰੱਖਿਆ ਬਨਾਉਣਾ ਸਰਕਾਰ ਦੀ ਜਿੰਮੇਵਾਰੀ ਹੈ। ਕਾਂਗਰਸੀ ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਵਿੱਚ ਜਲਦੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਹਨੀ ਵੜੈਚ ਜਨਰਲ ਸਕੱਤਰ ਕਿਸਾਨ ਸੈੈਲ ਨੇ ਕਿਹਾ ਕਿ ਕਾਂਗਰਸੀ ਹਮੇਸ਼ਾ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਅਵਾਜ ਉਠਾਉਂਦੀ ਰਹੀ ਹੈ। ਇਸ ਮੌਕੇ ਹਰਿੰਦਰ ਸ਼ਰਮਾ, ਰਤਨਜੀਤ ਜਾਹਲਾ, ਹਨੀ ਵੜੈਚ, ਗੁਰਮੀਤ ਸਿੰਘ, ਰਾਜ ਕੁਮਾਰ ਡਕਾਲਾ, ਨੀਰਜ ਮੰਡੋਰਾ ਪ੍ਰਧਾਨ ਓ.ਬੀ.ਸੀ., ਹਰਦੀਪ ਸਿੰਘ ਜੋਸ਼ਨ, ਵਿਨੋਦ ਭਟਨਾਗਰ ਪ੍ਰਧਾਨ ਸੇਵਾ ਦਲ ਪਟਿਆਲਾ, ਰਾਣੀ ਪ੍ਰਧਾਨ ਮਹਿਲਾ, ਭੂਸ਼ਨ ਸ਼ਰਮਾ ਮੀਤ ਪ੍ਰਧਾਨ, ਬ੍ਰਿਜ ਭੂਸ਼ਨ ਅਤਰੀ (ਬ੍ਰਾਹਮਣ ਸਮਾਜ ਵੈਲਫੇਅਰ ਫਰੰਟ), ਬਬਲੀ, ਹਰਪ੍ਰੀਤ ਸਿੰਘ ਵਾਇਸ ਪ੍ਰਧਾਨ, ਗੁਰਮੀਤ ਸਿੰਘ ਰਹਿਲ, ਯਾਦਵਿੰਦਰ ਸਿੰਘ ਢੀਂਡਸਾ, ਸੰਜੀਵ ਸ਼ਰਮਾ ਰਾਏਪੁਰ ਮੰਡਲਾਂ, ਪਿਊਸ਼ ਦਵੇਸਰ, ਮਦਨ ਲਾਲ, ਲਾਲਵਿੰਦਰ ਸਿੰਘ, ਮਹੇਸ਼ ਭਾਰਦਵਾਜ, ਨਰਿੰਦਰ ਕੌਰਜੀਵਾਲਾ ਅਤੇ ਹਨੀ ਵੜੈਚ ਆਦਿ ਹਾਜਰ ਸਨ।
- Download Babushahi App
-
-