ਅੰਡੇਮਾਨ ਦੇ DGP ਸਮੇਤ ਦੋ ਸੀਨੀਅਰ IPS ਅਧਿਕਾਰੀਆਂ ਦਾ ਤਬਾਦਲਾ
ਬਾਬੂਸ਼ਾਹੀ ਬਿਊਰੋ |
ਨਵੀਂ ਦਿੱਲੀ, 15 May 2026
ਕੇਂਦਰੀ ਗ੍ਰਹਿ ਮੰਤਰਾਲੇ (Ministry of Home Affairs) ਨੇ AGMUT ਕੈਡਰ ਦੇ ਦੋ ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ।
ਇਸ ਫੈਸਲੇ ਅਨੁਸਾਰ, 1997 ਬੈਚ ਦੇ IPS ਅਧਿਕਾਰੀ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਦੇ DGP ਐਚ.ਜੀ.ਐਸ. ਧਾਲੀਵਾਲ (HGS Dhaliwal) ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਗਿਆ ਹੈ।
ਦੂਜੇ ਪਾਸੇ, 1995 ਬੈਚ ਦੇ IPS ਅਧਿਕਾਰੀ ਰਵਿੰਦਰ ਸਿੰਘ ਯਾਦਵ (Ravindra Singh Yadav), ਜੋ ਕਿ ਦਿੱਲੀ ਵਿੱਚ ਤਾਇਨਾਤ ਸਨ, ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂ ਦਾ ਨਵਾਂ DGP ਨਿਯੁਕਤ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਇਹ ਪ੍ਰਬੰਧਕੀ ਫੇਰਬਦਲ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
- Download Babushahi App
-
-