ਮਹਿੰਦਰ ਕੌਰ ਜੱਸਲ ਨਮਿਤ ਅੰਤਿਮ ਅਰਦਾਸ 15 ਫ਼ਰਵਰੀ ਨੂੰ
ਫਰੀਦਕੋਟ 10 ਫਰਵਰੀ ( ਪਰਵਿੰਦਰ ਸਿੰਘ ਕੰਧਾਰੀ)-ਸੇਵਾ ਮੁਕਤ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਜੱਸਲ ਦੀ ਸੁਪਤਨੀ, ਹਰਪ੍ਰੀਤ ਸਿੰਘ ਜੱਸਲ (ਚੀਨਾ) ਦੇ ਮਾਤਾ, ਸ਼੍ਰੀਮਤੀ ਮਹਿੰਦਰ ਕੌਰ ਜੱਸਲ ਸੇਵਾ ਮੁਕਤ ਸੀਨੀਅਰ ਸਹਾਇਕ ਡਿਪਟੀ ਕਮਿਸ਼ਨਰ ਦਫ਼ਤਰ ਫ਼ਰੀਦਕੋਟ ਦਾ ਅਚਾਨਕ ਦੇਹਾਂਤ ਹੋ ਗਿਆ। ਸ਼੍ਰੀਮਤੀ ਮਹਿੰਦਰ ਕੌਰ ਜੱਸਲ ਨਮਿਤ ਰੱਖੇ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 15 ਫ਼ਰਵਰੀ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਜੱਸਲ ਪ੍ਰੀਵਾਰ ਨਾਲ ਐਡਵੋਕੇਟ ਗੌਤਮ ਬਾਂਸਲ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸੇਵਾ ਮੁਕਤ ਸਟੈਨੋ ਸਤਿਗੁਰ ਸਿੰਘ, ਨੱਥਾ ਸਿੰਘ ਐਂਡ ਸੰਨਜ਼ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਸਿੰਘ ਗੋਰਾ, ਸਮਾਜ ਸੇਵੀ ਗੁਰਮੇਲ ਸਿੰਘ ਜੱਸਲ, ਨਾਇਬ ਸਿੰਘ ਪੁਰਬਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।