Breaking: ਤਿੰਨ DSPs ਨੂੰ SP ਵਜੋਂ ਮਿਲੀ ਤਰੱਕੀ
ਰਵੀ ਜੱਖੂ
ਚੰਡੀਗੜ੍ਹ, 09 ਫਰਵਰੀ 2026: ਪੰਜਾਬ ਦੇ ਤਿੰਨ DSPs ਰੈਂਕ ਦੇ ਅਧਿਕਾਰੀਆਂ ਨੂੰ ਕਪਤਾਨ ਪੁਲਿਸ (SP - officiating) ਦੇ ਰੈਂਕ ਵਿੱਚ ਪਲੇਸਮੈਂਟ ਦਿੱਤੀ ਗਈ ਹੈ। ਵਿਭਾਗੀ ਸਕਰੀਨਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਲਏ ਗਏ ਇਸ ਫੈਸਲੇ ਨਾਲ ਤਿੰਨ ਪੀ.ਪੀ.ਐੱਸ. (PPS) ਅਫ਼ਸਰਾਂ ਨੂੰ ਤਰੱਕੀ ਦਾ ਲਾਭ ਮਿਲਿਆ ਹੈ।
ਤਰੱਕੀ ਲੈਣ ਵਾਲਿਆਂ ਵਿੱਚ ਸਰਵਨਜੀਤ ਸਿੰਘ ਪੀ.ਪੀ.ਐੱਸ. (ਸਿੱਧੀ ਭਰਤੀ: 2016), ਗੁਰਇਕਬਾਲ ਸਿੰਘ ਪੀ.ਪੀ.ਐੱਸ. (ਸਿੱਧੀ ਭਰਤੀ: 2017) ਅਤੇ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐੱਸ. (ਸਿੱਧੀ ਭਰਤੀ: 2018) ਸ਼ਾਮਲ ਹਨ।
.jpg)