ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 2025 : 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਵੱਖ-ਵੱਖ ਸਥਾਨਾਂ 'ਤੇ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਹੋਵੇਗੀ
ਰੋਹਿਤ ਗੁਪਤਾ
ਗੁਰਦਾਸਪੁਰ, 15 ਦਸੰਬਰ
ਬੀਤੇ ਕੱਲ੍ਹ ਸ਼ਾਂਤੀਪੂਰਕ ਢੰਗ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਪੂਰੀ ਹੋਣ ਪਿੱਛੋਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ, ਜਿਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ -ਕਮ-ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਵਲੋਂ ਤਿਆਰੀਆਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ।
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵੱਖ-ਵੱਖ ਸਥਾਨਾਂ 'ਤੇ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।
ਵਧੀਕ ਜ਼ਿਲ੍ਹਾ ਚੋਣ ਅਫਸਰ, ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਸਮੂਹ ਰਿਟਰਨਿੰਗ ਅਫਸਰਾਂ ਨੂੰ ਵੋਟਾਂ ਦੀ ਨਿਰਪੱਖ ਤੇ ਪਾਰਦਰਸ਼ਤਾ ਨਾਲ ਗਿਣਤੀ ਦੇ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤੇ ਨਾਲ ਹੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਵੀ ਹੁਕਮ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਦੀਨਾਨਗਰ ਦਾ ਗਿਣਤੀ ਸੈਂਟਰ ਆਰੀਆ ਸਕੂਲ ਦੀਨਾਨਗਰ ਵਿਖੇ, ਬਲਾਕ ਦੋਰਾਂਗਲਾ ਦਾ ਗਿਣਤੀ ਸੈਂਟਰ, ਸ.ਬੇਅੰਤ ਸਿੰਘ ਸਟੇਟ ਯੁਨੀਵਰਸਿਟੀ,ਗੁਰਦਾਸਪੁਰ ਵਿਖੇ,
ਬਲਾਕ ਗੁਰਦਾਸਪੁਰ ਦਾ ਸੈਂਟਰ ਸਕੂਲ ਆਫ ਐਮੀਨੈਂਸ, ਗੁਰਦਾਸਪੁਰ ਦੇ ਮੁੱਖ ਹਾਲ ਵਿਖੇ, ਬਲਾਕ ਧਾਰੀਵਾਲ ਦਾ ਸੈਂਟਰ, ਮਿਲਣ ਮੈਮੋਰੀਅਲ ਹਾਈ ਸਕੂਲ ਧਾਰੀਵਾਲ ਵਿਖੇ, ਬਲਾਕ ਕਾਹਨੂੰਵਾਨ ਦਾ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਾਹਨੂੰਵਾਨ ਵਿਖੇ, ਬਲਾਕ ਬਟਾਲਾ ਦਾ ਗਿਣਤੀ ਸੈਂਟਰ, ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ, ਬਲਾਕ ਕਾਦੀਆਂ ਦਾ ਗਿਣਤੀ ਸੈਂਟਰ ਡੀ.ਏ.ਵੀ ਸ.ਸ.ਸ. ਕਾਦੀਆ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਦਾ ਸੈਂਟਰ ਬਾਬਾ ਨਾਮਦੇਵ (ਯੂਨੀਵਰਸਿਟੀ) ਕਾਲਜ ਕਿਸ਼ਨਕੋਟ (ਘੁਮਾਣ) ਵਿਖੇ, ਬਲਾਕ ਫਤਿਹਗੜ੍ਹ ਚੂੜੀਆਂ ਦਾ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਫਤਿਹਗੜ੍ਹ ਚੂੜੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਦਾ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਡੇਰਾ ਬਾਬਾ ਨਾਨਕ ਵਿਖੇ ਅਤੇ ਬਲਾਕ ਕਲਾਨੋਰ ਦਾ ਸੈਂਟਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਲਾਨੌਰ ਵਿਖੇ ਬਣਾਇਆ ਗਿਆ ਹੈ।