ਮਾਤਾ ਅਜੀਤ ਕੌਰ ਗਿੱਦਾ ਨਮਿਤ ਬੀ ਡੀ ਸੀ ਵਿਖੇ ਕੀਤੀ ਗਈ ਪ੍ਰਾਰਥਨਾ ਸਭਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 6 ਦਸੰਬਰ,2025- ਪਿੰਡ ਸੁੱਜੋਂ ਵਿਖੇ ਜਨਮੇ ਉੱਘੇ ਸਮਾਜ ਸੇਵੀ ਤੇ ਉਪਕਾਰ ਕੋਆਰਡੀਨੇਸ਼ਨ ਸੇਵਾ ਸੋਸਾਇਟੀ ਰਜਿਸਟਰਡ ਨਵਾਂਸ਼ਹਿਰ ਦੇ ਪ੍ਰਧਾਨ ਪ੍ਰੋਫੈਸਰ ਜਸਪਾਲ ਸਿੰਘ ਗਿੱਦਾ ਦੇ ਮਾਤਾ ਅਜੀਤ ਕੌਰ ਗਿੱਦਾ ਜੋ ਕਿ ਵਿਦੇਸ਼ ਵਿੱਚ ਆਪਣੇ ਬਾਕੀ ਦੋ ਪੁੱਤਰਾਂ ਪਾਸ ਰਹਿ ਰਹੇ ਸਨ, ਆਪਣੇ ਸਵਾਸਾਂ ਦੀ ਪੂੰਜੀ ਪੂਜੀ ਕਰਦਿਆਂ 103 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਮਾਤਾ ਅਜੀਤ ਕੌਰ ਗਿੱਦਾ ਨਮਿਤ ਅੱਜ ਬਲੱਡ ਡੋਨਰਜ਼ ਕੌਂਸਲ ਨਵਾਂ ਸ਼ਹਿਰ ਵਿਖੇ ਇੱਕ ਪ੍ਰਾਰਥਨਾ ਸਭਾ ਕਰਾਈ ਗਈ। ਇਸ ਮੌਕੇ ਤੇ ਮਾਤਾ ਅਜੀਤ ਕੌਰ ਗਿੱਦਾ ਦੀ ਇੱਕ ਯਾਦਗਾਰੀ ਤਸਵੀਰ ਉਨ੍ਹਾਂ ਦੇ ਪਰਿਵਾਰ ( ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ) ਵਲੋਂ ਬੀ.ਡੀ.ਸੀ ਦੇ ਯਾਦਗਾਰੀ ਹਾਲ ਵਿੱਚ ਸਥਾਪਿਤ ਕੀਤੀ ਗਈ। ਮਾਤਾ ਅਜੀਤ ਕੌਰ ਗਿੱਦਾ ਨੂੰ ਬੀ ਡੀ ਸੀ ਨਵਾਂਸ਼ਹਿਰ ਦੀ ਸਮੁੱਚੀ ਟੀਮ ਅਤੇ ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ਰਧਾ ਦੇ ਸੁਮਨ ਅਰਪਿਤ ਕੀਤੇ ਗਏ ਅਤੇ ਮੋਮਬੱਤੀਆਂ ਬਾਲਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਵੁਕਤਾ ਨਾਲ ਮਾਤਾ ਅਜੀਤ ਕੌਰ ਗਿੱਦਾ ਦੇ ਜੀਵਨ ਤੇ ਆਪਣੇ ਵਿਚਾਰ ਪੇਸ਼ ਕੀਤੇ।ਬੀ ਡੀ ਸੀ ਤੋ ਡਾਕਟਰ ਅਜੇ ਬੱਗਾ ਨੇ ਮਾਤਾ ਅਜੀਤ ਕੌਰ ਗਿੱਦਾ ਦੇ ਪੁੱਤਰਾਂ ਦੀ ਤੁਲਨਾ ਸਰਵਨ ਪੁੱਤਰ ਨਾਲ ਕਰਕੇ ਉਨ੍ਹਾਂ ਦੇ ਪਰਿਵਾਰ ਦੀ ਮਾਤਾ ਅਜੀਤ ਕੌਰ ਪ੍ਰਤੀ ਦਿਖਾਈ ਸੇਵਾ ਭਾਵਨਾ ਦੀ ਵਡਿਆਈ ਕੀਤੀ। ਡਾਕਟਰ ਅਜੇ ਬੱਗਾ ਨੇ ਕਿਹਾ ਕਿ ਮੌਤ ਇਕ ਅਟੱਲ ਸਚਾਈ ਹੈ।ਇਸ ਤੋਂ ਡਰਨ ਦੀ ਬਜਾਏ ਇਸਨੂੰ ਮਾਨਣਾ ਚਾਹੀਦਾ ਹੈ। ਸ਼ਹਿਰ ਦੀਆਂ ਅਹਿਮ ਸਮਾਜ ਸੇਵੀ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ।ਮੰਚ ਸੰਚਾਲਨ ਹਰਬਿੰਦਰ ਸਿੰਘ ਗਹੂਣੀਆ ਸਾਬਕਾ ਮੈਨੇਜਰ ਬੀ ਡੀ ਸੀ ਨੇ ਕੀਤਾ।ਇਸ ਮੌਕੇ ਪ੍ਰਵੇਸ਼ ਕੁਮਾਰ, ਸੁਰਿੰਦਰ ਕੌਰ ਤੂਰ, ਗੁਰਿੰਦਰ ਸਿੰਘ ਤੂਰ ਵਲੋਂ ਆਏ ਹੋਏ ਸਾਕ ਸਬੰਧੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੇ ਸੁਨੇਹੇ ਰਾਹੀਂ ਮਾਤਾ ਅਜੀਤ ਕੌਰ ਗਿੱਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਬੀ ਡੀ ਸੀ ਕੌਂਸਲ ਨਵਾਂਸ਼ਹਿਰ ਦੀ ਸਮੁੱਚੀ ਟੀਮ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਨੇਤਰਦਾਨ ਸੰਸਥਾ ਨਵਾਂਸ਼ਹਿਰ,ਏਕ ਨੂਰ ਸਵੈ ਸੇਵੀ ਸੰਸਥਾ, ਰੋਟਰੀ ਕਲੱਬ ਸੰਸਥਾ,ਰੋਡ ਸੇਫਟੀ ਜਾਗਰੂਕਤਾ ਸੁਸਾਇਟੀ,ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ, ਵਾਤਾਵਰਨ ਸੇਵਾ ਸੰਭਾਲ ਸੰਸਥਾ, ਪਿੰਡ ਸੁੱਜੋਂ ਤੋਂ ਧਾਰਮਿਕ, ਸਮਾਜਿਕ ਤੇ ਸਿੱਖਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਗਿੱਦਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰ ਵਲੋਂ ਮਾਤਾ ਅਜੀਤ ਕੌਰ ਗਿੱਦਾ ਦੀ ਯਾਦ ਵਿੱਚ ਆਪਣੀ ਨੇਕ ਕਮਾਈ ਵਿਚੋਂ ਬੀ ਡੀ ਸੀ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕਰਨ ਦੇ ਨਾਲ ਨਾਲ ਹੋਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਦਸਵੰਧ ਵਜੋਂ ਮਾਇਆ ਭੇਂਟ ਕੀਤੀ ਗਈ।ਇਸ ਮੌਕੇ ਐਸ ਕੇ ਸਰੀਨ,ਜੀ ਐਸ ਤੂਰ, ਪ੍ਰਵੇਸ਼ ਕੁਮਾਰ,ਅੰਜੂ ਸਰੀਨ, ਮਨਮੀਤ ਸਿੰਘ, ਡਾਕਟਰ ਅਜੇ ਬੱਗਾ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ,ਜਸਪਾਲ ਸਿੰਘ ਗਿੱਦਾ, ਨੋਬਲ ਸਰੀਨ, ਨਰਿੰਦਰ ਸਿੰਘ ਭਾਰਟਾ, ਪਰਵਿੰਦਰ ਸਿੰਘ ਰਾਣਾ,ਹਰਪ੍ਰਭਮਹਿਲ ਸਿੰਘ, ਪ੍ਰਿੰਸੀਪਲ ਬਿਕਰਮ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ।