ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਭਲਕੇ: 14 ਤਰ੍ਹਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕੇਗੀ ਵੋਟ
ਜਲੰਧਰ, 13 ਦਸੰਬਰ 2025- ਚੋਣ ਅਫ਼ਸਰ ਡਾ.ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ 2025 ਨੂੰ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਰ ਫੋਟੋ ਸ਼ਨਾਖਤੀ ਕਾਰਡ ਤੋਂ ਇਲਾਵਾ ਸਮਰੱਥ ਅਥਾਰਟੀਆਂ ਵਲੋਂ ਜਾਰੀ ਕੀਤੇ ਗਏ 14 ਤਰ੍ਹਾਂ ਦੇ ਹੋਰ ਯੋਗ ਦਸਤਾਵੇਜ਼ ਦਿਖਾਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਪਹਿਚਾਣ ਲਈ ਰਾਜ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ-2024 ਦੌਰਾਨ ਅਪਣਾਈ ਗਈ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ।
ਹੇਠਾਂ ਪੜ੍ਹੋ 14 ਤਰ੍ਹਾਂ ਦੇ ਦਸਤਾਵੇਜ਼, ਜੋ ਵਿਖਾ ਕੇ ਪਾਈ ਜਾ ਸਕੇਗੀ ਵੋਟ

ਜੇਕਰ ਕਿਸੇ ਵੋਟਰ ਪਾਸ ਵੈਲਿਡ ਵੋਟਰ ਫੋਟੋ ਸ਼ਨਾਖਤੀ ਕਾਰਡ ਮੌਜੂਦ ਨਹੀਂ ਹੈ, ਤਾਂ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ.....
1, ਅਧਾਰ ਕਾਰਡ
2, ਮਗਨਰੇਗਾ ਜਾਬ ਕਾਰਡ
3, ਬੈਂਕ/ਡਾਕਖਾਨੇ ਵਲੋਂ ਫੋਟੋ ਸਮੇਤ ਜਾਰੀ ਪਾਸਬੁੱਕ
4, ਕਿਰਤ ਮੰਤਰਾਲੇ ਵਲੋਂ ਜਾਰੀ ਹੈਲਥ ਇੰਸ਼ੋਰੈਂਸ ਸਮਾਰਟ ਕਾਰਡ
5, ਡਰਾਇਵਿੰਗ ਲਾਇਸੰਸ
6, ਪੈਨ ਕਾਰਡ
7, ਆਰ.ਜੀ.ਆਈ.ਵਲੋਂ ਜਾਰੀ ਸਮਾਰਟ ਕਾਰਡ
8, ਇੰਡੀਅਨ ਪਾਸਪੋਰਟ
9, ਰਾਸ਼ਨ/ਨੀਲਾ ਕਾਰਡ
10, ਫੋਟੋ ਵਾਲਾ ਪੈਨਸ਼ਨ ਦਸਤਾਵੇਜ਼
11, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ./ਪਬਲਿਕ ਲਿਮਟਿਡ ਕੰਪਨੀਆਂ ਵਲੋਂ ਜਾਰੀ ਸਰਵਿਸ ਪਹਿਚਾਣ ਕਾਰਡ
12, ਐਮ.ਪੀਜ਼ ਤੇ ਐਮ.ਐਲ.ਏਜ਼ ਨੂੰ ਜਾਰੀ ਆਫ਼ੀਸ਼ੀਅਲ ਕਾਰਡ
13, ਯੂਨੀਕ ਦਿਵਿਆਂਗਤਾ ਪਹਿਚਾਣ ਕਾਰਡ
14, ਮਾਨਤਾ ਪ੍ਰਾਪਤ ਸੰਸਥਾ ਵਲੋਂ ਜਾਰੀ ਵਿਦਿਆਰਥੀ ਪਹਿਚਾਣ ਕਾਰਡ ਦਿਖਾ ਕੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਸਮੇਂ ਆਪਣੇ ਨਾਲ ਵੈਲਿਡ ਦਸਤਾਵੇਜ਼ ਜਰੂਰ ਲੈ ਕਿ ਆਉਣ, ਤਾਂ ਜੋ ਉਹਨਾਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਸਮੇਂ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।