Sydney Terror Attack: 16 ਲੋਕਾਂ ਦੀ ਮੌਤ ਦਾ ਜ਼ਿੰਮੇਵਾਰ 'ਪਾਕਿਸਤਾਨੀ' ਨਿਕਲਿਆ; ਸ਼ੂਟਰ ਦੀ ਹੋਈ ਪਛਾਣ
ਬਾਬੂਸ਼ਾਹੀ ਬਿਊਰੋ
ਸਿਡਨੀ, 15 ਦਸੰਬਰ: ਆਸਟ੍ਰੇਲੀਆ ਦੇ ਸਿਡਨੀ ਵਿੱਚ ਹੋਏ ਖੌਫਨਾਕ ਹਮਲੇ ਨੂੰ ਲੈ ਕੇ ਪੁਲਿਸ ਨੇ ਸਭ ਤੋਂ ਵੱਡਾ ਅਤੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। 16 ਲੋਕਾਂ ਦੀ ਜਾਨ ਲੈਣ ਵਾਲਾ ਮੁੱਖ ਹਮਲਾਵਰ ਪਾਕਿਸਤਾਨ ਦਾ ਨਾਗਰਿਕ ਨਿਕਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 24 ਸਾਲਾ ਮੁੱਖ ਸ਼ੂਟਰ ਨਵੀਦ ਅਕਰਮ (Naveed Akram) ਮੂਲ ਰੂਪ ਵਿੱਚ ਲਾਹੌਰ ਦਾ ਰਹਿਣ ਵਾਲਾ ਸੀ। ਜੋ ਕਿ ਹੁਣ ਹਸਪਤਾਲ 'ਚ ਦਾਖਲ ਹੈ।
ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ ਕਤਲੇਆਮ ਵਿੱਚ ਨਵੀਦ ਇਕੱਲਾ ਨਹੀਂ ਸੀ, ਸਗੋਂ ਉਸਦਾ 50 ਸਾਲਾ ਪਿਤਾ ਵੀ ਉਸਦੇ ਨਾਲ ਸ਼ਾਮਲ ਸੀ, ਜੋ ਕਿ ਹੁਣ ਮਾਰਿਆ ਗਿਆ ਹੈ। ਇਸ 'ਪਿਓ-ਪੁੱਤ ਦੀ ਜੋੜੀ' ਨੇ ਮਿਲ ਕੇ ਇਸ ਖੂਨੀ ਖੇਡ ਦੀ ਸਾਜ਼ਿਸ਼ ਰਚੀ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਇਸਨੂੰ ਅਧਿਕਾਰਤ ਤੌਰ 'ਤੇ 'ਅੱਤਵਾਦੀ ਹਮਲਾ' (Terrorist Attack) ਐਲਾਨ ਕਰ ਦਿੱਤਾ ਹੈ।
ਕੀ ਹੋਇਆ ਸੀ ਬੋਂਡੀ ਬੀਚ 'ਤੇ? (The Incident)
ਸ਼ੂਟਰ ਦੀ ਪਛਾਣ ਹੋਣ ਤੋਂ ਬਾਅਦ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਦਾ ਮਕਸਦ ਖਾਸ ਤੌਰ 'ਤੇ ਯਹੂਦੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਹਮਲਾ ਬੋਂਡੀ ਬੀਚ (Bondi Beach) 'ਤੇ ਉਸ ਸਮੇਂ ਹੋਇਆ, ਜਦੋਂ ਉੱਥੇ ਕਰੀਬ 2,000 ਲੋਕ 'ਹਨੁਕਾਹ' ਤਿਉਹਾਰ (Hanukkah Festival) ਮਨਾਉਣ ਲਈ ਇਕੱਠੇ ਹੋਏ ਸਨ।
ਚਸ਼ਮਦੀਦਾਂ ਮੁਤਾਬਕ, ਹਮਲਾਵਰਾਂ ਨੇ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਕਰੀਬ 20 ਮਿੰਟ ਤੱਕ ਚੱਲੇ ਇਸ ਮੌਤ ਦੇ ਤਾਂਡਵ ਵਿੱਚ 16 ਮਾਸੂਮ ਲੋਕਾਂ ਦੀ ਜਾਨ ਚਲੀ ਗਈ, ਜਦਕਿ 40 ਹੋਰ ਗੰਭੀਰ ਰੂਪ ਵਿੱਚ ਜ਼ਖਮੀ (Injured) ਹਨ।
ਸਟੂਡੈਂਟ ਬਣ ਕੇ ਰਹਿ ਰਿਹਾ ਸੀ ਅੱਤਵਾਦੀ
ਨਿਊ ਸਾਊਥ ਵੇਲਜ਼ ਪੁਲਿਸ (NSW Police) ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਨਵੀਦ ਸਿਡਨੀ ਦੇ ਬੋਨੀਰਿਗ ਇਲਾਕੇ ਵਿੱਚ ਰਹਿੰਦਾ ਸੀ ਅਤੇ ਇੱਥੇ 'ਅਲ-ਮੁਰਾਦ ਇੰਸਟੀਚਿਊਟ' ਦਾ ਵਿਦਿਆਰਥੀ ਸੀ। ਉਸਦੇ ਘਰ ਤੋਂ ਮਿਲੇ ਦਸਤਾਵੇਜ਼ਾਂ ਅਤੇ ਪਾਕਿਸਤਾਨ ਕ੍ਰਿਕਟ ਟੀਮ ਦੀ ਜਰਸੀ ਵਿੱਚ ਮਿਲੀ ਉਸਦੀ ਤਸਵੀਰ ਨੇ ਉਸਦੇ ਪਾਕਿਸਤਾਨੀ ਕੁਨੈਕਸ਼ਨ ਦੀ ਪੁਸ਼ਟੀ ਕਰ ਦਿੱਤੀ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਇੱਕ ਹਮਲਾਵਰ ਨੂੰ ਢੇਰ ਕਰ ਦਿੱਤਾ, ਜਦਕਿ ਦੋ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕਾਰ 'ਚ ਮਿਲੇ ਬੰਬ, ਵੱਡੀ ਤਬਾਹੀ ਦਾ ਸੀ ਪਲਾਨ
ਅੱਤਵਾਦੀਆਂ ਦੇ ਮਨਸੂਬੇ ਹੋਰ ਵੀ ਖ਼ਤਰਨਾਕ ਸਨ। ਪੁਲਿਸ ਨੂੰ ਸਰਚ ਆਪ੍ਰੇਸ਼ਨ ਦੌਰਾਨ ਕੈਂਪਬੈਲ ਪਰੇਡ 'ਤੇ ਖੜ੍ਹੀ ਹਮਲਾਵਰਾਂ ਦੀ ਕਾਰ ਤੋਂ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IEDs) ਯਾਨੀ ਬੰਬ ਮਿਲੇ ਹਨ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਗੋਲੀਬਾਰੀ ਤੋਂ ਬਾਅਦ ਧਮਾਕੇ ਕਰਕੇ ਹੋਰ ਜ਼ਿਆਦਾ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਿੱਚ ਨਫ਼ਰਤ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ।