ਬੱਚੇ ਦੀ ਜ਼ਿੰਦਗੀ ਖਾਤਰ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਮੰਗਣ ਲਈ ਮਜਬੂਰ ਮਾਂ ਪਿਓ
ਘਾਤਕ ਬਿਮਾਰੀ ਟੀ ਐਮ ਡੀ ਨਾਲ ਪੀੜਿਤ ਹੈ ਕਸ਼ਮੀਰ ਸਿੰਘ, ਫੌਜੀ ਪਿਤਾ ਕਹਿੰਦਾ ਅੰਤ ਤੱਕ ਕਰਾਂਗੇ ਕੋਸ਼ਿਸ਼
ਰੋਹਿਤ ਗੁਪਤਾ
ਗੁਰਦਾਸਪੁਰ , 15 ਦਸੰਬਰ 2025 :
ਕਹਿੰਦੇ ਹਨ ਮਾਂ ਪਿਓ ਆਪਣੇ ਬੱਚੇ ਦੀ ਜ਼ਿੰਦਗੀ ਅਤੇ ਖੁਸ਼ਹਾਲੀ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਨ। ਅਜਿਹੇ ਹੀ ਇੱਕ ਮਾਂ ਪਿਓ ਫੌਜੀ ਹਰਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਵਿੱਚ ਮੁਲਾਜ਼ਮ ਹਰਪ੍ਰੀਤ ਕੌਰ ਜਿਨਾਂ ਦੇ ਬੱਚੇ ਇਸ਼ਮੀਤ ਨੂੰ ਇੱਕ ਵੱਖ ਤਰ੍ਹਾਂ ਦੀ ਬਿਮਾਰੀ ਜਿਸ ਨੂੰ ਟੀ ਐਮ ਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਹੋ ਗਈ ਹੈ। ਇਸ ਬਿਮਾਰੀ ਨਾਲ ਹੋਲੀ ਹੌਲੀ ਕਰਕੇ ਸਰੀਰ ਦੇ ਤਮਾਮ ਜੋੜ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਅੰਤਿਮ ਸਟੇਜ ਤੇ ਆ ਕੇ ਬੱਚਾ ਤੁਰਨ ਫਿਰਨ ਦੇ ਕਾਬਲ ਵੀ ਨਹੀਂ ਰਹਿੰਦਾ । ਇਸ ਬਿਮਾਰੀ ਦਾ ਇਲਾਜ ਅਮਰੀਕਾ ਨੇ ਲੱਭ ਲਿਆ ਹੈ ਪਰ ਉਸ ਤੋ 27 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ। ਇਸ਼ਮੀਤ ਦੇ ਮਾਂ ਪਿਓ ਜੁਲਾਈ ਮਹੀਨੇ ਤੋਂ 27 ਕਰੋੜ ਰੁਪਏ ਜੁਟਾਉਣ ਲਈ ਸ਼ਹਿਰ ਸ਼ਹਿਰ ਘੁੰਮ ਕੇ ਮਦਦ ਮੰਗ ਰਹੇ ਹਨ ਤੇ ਹੁਣ ਤੱਕ ਬਹੁਤ ਸਾਰੇ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਵੀ ਆ ਚੁੱਕੇ ਹਨ। ਹੁਣ ਤੱਕ ਇਸ਼ਮੀਤ ਦੇ ਮਾਤਾ-ਪਿਤਾ ਪੰਜ ਕਰੋੜ ਰੁਪਏ ਦੇ ਕਰੀਬ ਰਕਮ ਇਕੱਠੀ ਕਰ ਚੁੱਕੇ ਹਨ। ਹਾਲਾਂਕਿ ਰਕਮ ਬਹੁਤ ਵੱਡੀ ਹੈ ਪਰ ਹਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਹਿੰਮਤ ਨਹੀਂ ਹਾਰੇ ਅਤੇ ਉਮੀਦ ਰੱਖਦੇ ਹਨ ਕਿ ਪੰਜਾਬੀਆਂ ਦੇ ਸਹਿਯੋਗ ਨਾਲ ਨਾਮੁਮਕਿਨ ਮੁਮਕਿਨ ਹੋ ਜਾਏਗਾ ਤੇ ਜਲਦੀ ਹੀ ਉਹ ਆਪਣੇ ਬੱਚੇ ਦਾ ਇਲਾਜ ਕਰਵਾਉਣ ਦੇ ਕਾਬਲ ਹੋ ਜਾਣਗੇ।