ਘਰ ਦੇ ਅੰਦਰ ਵੜ ਕੇ ਗੋਲ ਗੱਪੇ ਵਾਲੇ ਦੀ ਸਕੂਟੀ ਲੈ ਗਿਆ ਚੋਰ
ਸੀਸੀਟੀਵੀ ਵਿੱਚ ਦਿਖਿਆ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 15 ਦਸੰਬਰ 2025 :
ਧਾਰੀਵਾਲ ਦੇ ਕ੍ਰਿਸ਼ਨਾ ਮੰਦਿਰ ਦੀ ਬੈਕ ਸਾਈਡ ਅਤੇ ਰਾਮ ਸ਼ਰਣਮ ਮੰਦਰ ਨੇੜੇ ਇੱਕ ਘਰ ਦੇ ਅੰਦਰ ਵੜ ਕੇ ਇੱਕ ਐਕਟੀਵਾ ਸਕੂਟਰੀ ਚੋਰ ਚੋਰੀ ਕਰਕੇ ਲੈ ਗਿਆ। ਸਕੂਟਰੀ ਦੇ ਮਾਲਕ ਅਤੇ ਪੀੜਤ ਪ੍ਰਵਾਸੀ ਰਵੀ ਖੁਸ਼ਵਾ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਹੈ। ਗਲੀ ਦੇ ਇੱਕ ਸੀ ਸੀ ਟੀ ਵੀ ਕੈਮਰੇ ਵਿੱਚ ਚੋਰ ਕੈਦ ਹੋਇਆ ਹੈ ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਚੋਰ ਘਰ ਦੇ ਅੰਦਰ ਵੜਿਆ ਤੇ ਸਕੂਟਰੀ ਖੋਲ ਕੇ ਪਹਿਲਾਂ ਪੈਦਲ ਰੇੜ ਕੇ ਲੈ ਕੇ ਗਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਗਲੀ ਵਿੱਚ ਕੁਝ ਅੱਗੇ ਜਾ ਕੇ ਉਸਨੇ ਸਕੂਟਰੀ ਸਟਾਰਟ ਕਰ ਲਈ।
ਪੀੜਿਤ ਰਵੀ ਖੁਸ਼ਵਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਆਪਣੀ ਐਕਟੀਵਾ ਸਕੂਟੀ ਨੰਬਰ ਪੀਬੀ 06 ਬੀਕੇ 7535, ਗ੍ਰੇਅ ਰੰਗ ਦੀ ਘਰ ਦੇ ਅੰਦਰ ਖੜੀ ਕਰਕੇ ਗੇਟ ਨੂੰ ਕੁੰਡਾ ਲਗਾ ਕੇ ਸੁਤੇ ਸਨ ਕਿ ਜਦੋਂ ਉਹਨਾਂ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਚੋਰ ਵਲੋ ਘਰ ਦਾ ਅੰਦਰੋ ਹੀ ਸਕੂਟੀ ਚੋਰੀ ਕਰ ਲਈ ਗਈ ਸੀ। ਇਸ ਸੰਬਧੀ ਉਹ ਪੁਲਸ ਥਾਣਾ ਧਾਰੀਵਾਲ ਨੂੰ ਵੀ ਸੂਚਿਤ ਕਰ ਚੁੱਕੇ ਹਨ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਦੱਸ ਦਈਏ ਕਿ ਧਾਰੀਵਾਲ ਵਿਖੇ ਹੀ ਕੁਝ ਦਿਨ ਪਹਿਲਾਂ ਹੀ ਇੱਕ ਗਰੀਬ ਮੂੰਗਫਲੀ ਵਾਲੇ ਨੂੰ ਦੋ ਨੌਜਵਾਨਾਂ ਵੱਲੋਂ ਪਿਸਤੋਲ ਦੀ ਨੋਕ ਤੇ ਲੁੱਟ ਲਿਆ ਗਿਆ ਸੀ। ਉਹ ਦੋਨੋਂ ਵੀ ਇੱਕ ਸਕੂਟਰੀ ਤੇ ਆਏ ਸੀ ਅਤੇ ਨਸ਼ੇ ਵਿੱਚ ਧੁੱਤ ਸੀ। ਉਸ ਵੇਲੇ ਉਹ ਆਪਣੇ ਸਕੂਲ ਵੀ ਉੱਥੇ ਹੀ ਸੁੱਟ ਗਏ ਸੀ ਅਤੇ ਧਾਰੀਵਾਲ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਲਦੀ ਹੀ ਉਹ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ ਪਰ ਹਜੇ ਤੱਕ ਉਹ ਕੇਸ ਵੀ ਸੁਲਝਾਇਆ ਨਹੀਂ ਗਿਆ ਹੈ।