IPS ਪੂਰਨ ਕੁਮਾਰ ਖੁਦਕੁਸ਼ੀ ਮਾਮਲਾ: IAS ਪਤਨੀ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਵੱਲੋਂ Final ਨੋਟ ਦੇ ਆਧਾਰ ‘ਤੇ FIR ਦਰਜ
ਰਮੇਸ਼ ਗੋਇਤ
ਚੰਡੀਗੜ੍ਹ, 9 ਅਕਤੂਬਰ 2025:
ਚੰਡੀਗੜ੍ਹ ਪੁਲਿਸ ਨੇ ਮਰਨ ਵਾਲੇ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਤਨੀ IAS ਅਧਿਕਾਰੀ ਅਮਨੀਤ ਪੀ. ਕੁਮਾਰ ਦੀ ਸ਼ਿਕਾਇਤ ‘ਤੇ ਆਤਮਹੱਤਿਆ ਲਈ ਉਕਸਾਉਣ (Abetment to Suicide) ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਣ) ਐਕਟ (SC/ST Act) ਅਧੀਨ ਮਾਮਲਾ ਦਰਜ ਕੀਤਾ ਹੈ।
ਇਹ ਕੇਸ ਉਹਨਾਂ ਵਿਅਕਤੀਆਂ ਵਿਰੁੱਧ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਮਰਨ ਵਾਲੇ ਅਧਿਕਾਰੀ ਵੱਲੋਂ ਛੱਡੇ Final ( ਸੁਸਾਇਡ) ਨੋਟ ਵਿੱਚ ਦਰਜ ਸਨ।
ਫਾਈਨਲ ਨੋਟ ਵਿੱਚ ਪੂਰਨ ਕੁਮਾਰ ਨੇ ਗੰਭੀਰ ਦੋਸ਼ ਲਗਾਏ ਹਨ ਅਤੇ ਡੀ.ਜੀ.ਪੀ. ਛੱਤਰੂ ਕਪੂਰ ਸਮੇਤ ਕਈ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਲਏ ਹਨ।
ਪੁਲਿਸ ਦੇ ਪ੍ਰੈਸ ਨੋਟ ਅਨੁਸਾਰ ਥਾਣਾ ਸੈਕਟਰ 11, ਯੂ.ਟੀ. ਚੰਡੀਗੜ੍ਹ 'ਚ ਐੱਫ.ਆਈ.ਆਰ. ਨੰਬਰ 156 ਧਾਰਾ 108 RW 3(5) ਬੀ.ਐੱਨ.ਐੱਸ. ਅਤੇ 3(1)(r) ਪੀ.ਓ.ਏ. (ਐੱਸ.ਸੀ./ਐੱਸ.ਟੀ.) ਐਕਟ ਅਧੀਨ ਦਰਜ ਕੀਤੀ ਗਈ ਹੈ। ਆਖਰੀ ਨੋਟ ਵਿੱਚ ਜਿਨ੍ਹਾਂ ਦੋਸ਼ੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਗਲੀ ਜਾਂਚ ਜਾਰੀ ਹੈ।