ਗੁਰੂ ਘਰ ਦੇ ਵਜ਼ੀਰਾਂ ਤੋਂ ਸ਼ੁਰੂ ਕੀਤੀ ਮੁੜ ਵਸੇਂਵਾ ਪ੍ਰੋਜੈਕਟ ਦੀ ਸ਼ੁਰੂਆਤ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਕਤੂਬਰ 2025 :
ਜਿਵੇਂ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਹੜਾਂ ਨੇ ਵੱਡੀ ਤਬਾਹੀ ਮਚਾਈ। ਜਿਲਾ ਗੁਰਦਾਸਪੁਰ ਦੇ ਵੀ ਬਹੁਤ ਸਾਰੇ ਹਲਕਿਆਂ ਵਿੱਚ ਹੜਾਂ ਨੇ ਵੱਡੀ ਤਬਾਹੀ ਕੀਤੀ ਹੈ। ਇਸ ਨੂੰ ਲੈ ਕੇ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ , ਕਲਾਕਾਰ ਗਾਇਕ ਅਤੇ ਹੋਰ ਲੋਕ ਹੜ ਪੀੜਤਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਉੱਥੇ ਹੀ ਪਹਿਲੇ ਦਿਨ ਤੋਂ ਹੀ ਖਾਲਸਾ ਏਡ ਦੀ ਟੀਮ ਵੱਲੋਂ ਵੀ ਇਨਾ ਪਿੰਡਾਂ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਹੁਣ ਖਾਲਸਾ ਏਡ ਵੱਲੋਂ ਪਾਣੀ ਉਤਰਨ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਨਾ ਵੱਲੋਂ ਨਾਮ ਰੱਖਿਆ ਹੈ "ਮੁੜ ਵਸੇਬਾ ਪ੍ਰੋਜੈਕਟ 2025" । ਪ੍ਰੋਜੈਕਟ ਦੀ ਸ਼ੁਰੂਆਤ ਗੁਰੂ ਘਰ ਦੇ ਵਜ਼ੀਰਾਂ ਯਾਨੀ ਕਿ ਹੜ ਪੀੜਿਤ ਗ੍ਰੰਥੀ ਸਿੰਘ ਸਾਹਿਬਾਨਾਂ ਤੋਂ ਕੀਤੀ ਗਈ । ਗ੍ਰੰਥੀ ਸਿੰਘਾਂ ਨੂੰ ਨੇੜਲੇ ਵੱਖ-ਵੱਖ ਪਿੰਡਾਂ ਵਿੱਚੋਂ ਸੱਦਿਆ ਅਤੇ ਜਰੂਰਤ ਅਨੁਸਾਰ ਘਰ ਦਾ ਸਮਾਨ ਦਿੱਤਾ ਗਿਆ।
ਇਸ ਮੌਕੇ ਖਾਲਸਾ ਏਡ ਦੇ ਬੁਲਾਰਿਆਂ ਨੇ ਦੱਸਿਆ ਕਿ 30 ਮੱਝਾਂ ਅਤੇ ਹੋਰ ਘਰ ਦਾ ਸਮਾਨ ਜਿਨਾਂ ਵਿੱਚ ਬਿਸਤਰੇ ਬੈਡ,ਗੈਸ ਚੁੱਲੇ ਅਤੇ ਹੋਰ ਸਮਾਨ ਸ਼ਾਮਿਲ ਹੈ ਗ੍ਰੰਥੀ ਸਿੰਘਾਂ ਨੂੰ ਦਿੱਤੇ ਗਏ ਹਨ। ਅੱਜ ਗੁਰੂ ਘਰ ਦੇ ਵਜ਼ੀਰਾਂ ਤੋਂ ਸ਼ੁਰੂਆਤ ਹੋਈ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਦੀ ਵੀ ਮਦਦ ਕੀਤੀ ਜਾਏਗੀ।