CJP Protest 'ਚ ਵੱਡੀ ਕਾਰਵਾਈ: ਅਭਿਜੀਤ ਦੀਪਕੇ ਨੂੰ Police ਹਵਾਈ ਅੱਡੇ ਤੋਂ ਅਣਪਛਾਤੀ ਥਾਂ 'ਤੇ ਲੈ ਕੇ ਹੋਈ ਰਵਾਨਾ
ਨਵੀਂ ਦਿੱਲੀ, 10 ਅਕਤੂਬਰ, 2026: ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਵਿਖੇ ਵੋਟਰ ਸੂਚੀ ਦੀ ਸੋਧ (SIR) ਪ੍ਰਕਿਰਿਆ ਵਿਰੁੱਧ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਦਿੱਤੇ ਗਏ ਵੱਡੇ ਪ੍ਰਦਰਸ਼ਨ ਦੇ ਸੱਦੇ ਦਰਮਿਆਨ ਦਿੱਲੀ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਜਹਾਜ਼ ਦੇ ਅੰਦਰੋਂ ਹਿਰਾਸਤ ਵਿੱਚ ਲਏ ਗਏ ਸੀਜੇਪੀ ਦੇ ਰਾਸ਼ਟਰੀ ਕਨਵੀਨਰ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ ਪੁਲਿਸ ਬਹਾਨੇ ਨਾਲ ਹਵਾਈ ਅੱਡੇ ਤੋਂ ਬਾਹਰ ਕੱਢ ਕੇ ਕਿਸੇ ਅਣਪਛਾਤੀ ਗੁਪਤ ਥਾਂ 'ਤੇ ਲੈ ਗਈ ਹੈ।ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਹਵਾਈ ਅੱਡੇ ਦੇ ਬਾਹਰ ਜਾਂ ਰਸਤੇ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਇਨ੍ਹਾਂ ਆਗੂਆਂ ਨੂੰ ਰੱਖਣ ਦੀ ਨਿਸ਼ਚਿਤ ਥਾਂ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੂਜੇ ਪਾਸੇ, ਸੀਜੇਪੀ ਦੇ ਸਮਰਥਕਾਂ ਅਤੇ ਕਾਰਕੁਨਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਆਗੂਆਂ ਨੂੰ ਗੁਪਤ ਥਾਂ 'ਤੇ ਰੱਖ ਕੇ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ।
+++
- Download Babushahi App
-
-