ਮੋਹਾਲੀ ਦੇ ਕੁੰਭੜਾ 'ਚ SIR ਦੌਰਾਨ ਹੋਈ ਝੜਪ ਦਾ ਮਾਮਲਾ: ਕੌਂਸਲਰ ਸਮੇਤ 9 ਲੋਕਾਂ ਖ਼ਿਲਾਫ਼ FIR ਦਰਜ
Ravi Jakhu / ਬਾਬੂ਼ਸ਼ਾਹੀ ਬਿਊਰੋ
ਐਸ.ਏ.ਐਸ. ਨਗਰ (ਮੋਹਾਲੀ), 3 ਜੁਲਾਈ (2026): ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਐਸ.ਆਈ.ਆਰ. (SIR) ਦੀ ਪ੍ਰਕਿਰਿਆ ਦੌਰਾਨ ਭਾਰਤੀ ਜਨਤਾ ਪਾਰਟੀ (BJP) ਅਤੇ ਆਮ ਆਦਮੀ ਪਾਰਟੀ (AAP) ਦੇ ਸਮਰਥਕਾਂ ਵਿਚਕਾਰ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਮੋਹਾਲੀ ਦੇ ਫੇਜ਼-8 ਥਾਣੇ ਦੀ ਪੁਲਿਸ ਨੇ ਇਸ ਹੰਗਾਮੇ ਅਤੇ ਕੁੱਟਮਾਰ ਦੇ ਸਬੰਧ ਵਿੱਚ ਕੁੰਭੜਾ ਖੇਤਰ ਦੇ ਮੌਜੂਦਾ ਕੌਂਸਲਰ (MC) ਸਮੇਤ 9 ਲੋਕਾਂ ਖ਼ਿਲਾਫ਼ ਬਾਏ ਨੇਮ (ਨਾਮਜ਼ਦ) ਐਫ.ਆਈ.ਆਰ. ਦਰਜ ਕਰ ਲਈ ਹੈ। ਇਹ ਸਖ਼ਤ ਕਾਨੂੰਨੀ ਐਕਸ਼ਨ ਭਾਜਪਾ ਦੇ ਸਥਾਨਕ ਆਗੂ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਲਿਆ ਗਿਆ ਹੈ, ਜੋ ਇਸ ਝੜਪ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
Click for Detail : https://drive.google.com/file/d/1WqSfgl4vXHo6WYwaPA533aoDaDNZ2VlN/view?usp=sharing
- Download Babushahi App
-
-