ਹੈਲੀਪੈਡ ਵਾਲੀ ਜਗ੍ਹਾ, ਸਵ: ਪਰਵਿੰਦਰ ਸਿੰਘ (ਝੋਟਾ) ਦੀ ਰਿਹਾਇਸ਼ ਤੋਂ 02 ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦਾ ਏਰੀਆ ਰੈੱਡ ਜ਼ੋਨ ਘੋਸ਼ਿਤ
20 ਅਕਤੂਬਰ ਨੂੰ ਮਾਨਸਾ ਸ਼ਹਿਰ ਦੇ ਨਿਰਧਾਰਿਤ ਏਰੀਆ ਵਿੱਚ ਨੋ ਡਰੋਨ ਜ਼ੋਨ ਘੋਸ਼ਿਤ
ਅਸ਼ੋਕ ਵਰਮਾ
ਮਾਨਸਾ, 19 ਅਕਤੂਬਰ 2026: ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਨਵਜੋਤ ਕੌਰ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 20.10.2026 ਨੂੰ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ: ਪਰਵਿੰਦਰ ਸਿੰਘ (ਝੋਟਾ) ਦੀ ਰਿਹਾਇਸ਼ ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ ਮਾਨਸਾ ਤੋਂ 02 ਕਿਲੋਮੀਟਰ ਤੱਕ ਦੇ ਆਲੇ ਦੁਆਲੇ ਦੇ ਏਰੀਆ ਨੂੰ ਰੈੱਡ ਜ਼ੋਨ "No Drone Zone" ਘੋਸ਼ਿਤ ਕਰਦੇ ਹੋਏ ਡਰੋਨ ਕੈਮਿਰਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਸੀਨੀਅਰ ਕਪਤਾਨ ਪੁਲਿਸ, ਮਾਨਸਾ ਨੇ ਪੱਤਰ ਰਾਹੀਂ ਲਿਖਿਆ ਹੈ ਕਿ ਮਿਤੀ 20.10.2026 ਨੂੰ ਮਾਨਯੋਗ ਗ੍ਰਹਿ ਮੰਤਰੀ, ਭਾਰਤ ਸਰਕਾਰ, ਸ਼ਹਿਰ ਮਾਨਸਾ ਵਿਖੇ ਸਵ: ਪਰਵਿੰਦਰ ਸਿੰਘ (ਝੋਟਾ) ਦੇ ਪਰਿਵਾਰ ਨਾਲ ਅਫਸੋਸ ਮਿਲਣੀ ਕਰਨ ਲਈ ਹੈਲੀਕਾਪਟਰ ਰਾਹੀਂ ਨਵੀਂ ਅਨਾਜ ਮੰਡੀ, ਸਿਰਸਾ-ਮਾਨਸਾ ਰੋਡ ਪਹੁੰਚ ਰਹੇ ਹਨ। ਇਸ ਉਪਰੰਤ ਸਵ: ਪਰਵਿੰਦਰ ਸਿੰਘ ਝੋਟਾ ਦੀ ਰਿਹਾਇਸ਼ ਵਾਟਰ ਵਰਕਸ ਰੋਡ, ਨੇੜੇ ਸੈਂਟਰਲ ਪਾਰਕ ਮਾਨਸਾ ਵਿਖੇ ਪਹੁੰਚਣਗੇ।
ਇਸ ਲਈ ਵੀ.ਵੀ.ਆਈ.ਪੀ. ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲੀਪੈਡ ਵਾਲੀ ਜਗ੍ਹਾ (ਨਵੀਂ ਅਨਾਜ ਮੰਡੀ ਮਾਨਸਾ) ਅਤੇ ਸਵ: ਪਰਵਿੰਦਰ ਸਿੰਘ (ਝੋਟਾ) ਦੀ ਰਿਹਾਇਸ਼ ਵਾਟਰ ਵਰਕਸ ਰੋਡ ਨੇੜੇ ਸੈਂਟਰਲ ਪਾਰਕ ਮਾਨਸਾ ਦੇ 02 ਕਿਲੋਮੀਟਰ ਦੇ ਏਰੀਆ ਨੂੰ ਰੈੱਡ ਜ਼ੋਨ ਘੋਸ਼ਿਤ ਕਰਕੇ "No Drone Zone" ਐਲਾਨਿਆ ਜਾਵੇ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਪਾਬੰਦੀ ਹੁਕਮ, ਵੀ.ਵੀ.ਆਈ.ਪੀ./ਵੀ.ਆਈ.ਪੀ. ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ।
- Download Babushahi App
-
-