ਸੀ੍ਗੁਰੁ ਰਵਿਦਾਸ ਜੀ ਦੇ 650ਵੇਂ ਪ੍ਰਕਾਸ ਉਤਸਵ ਸਬੰਧੀ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਅਕਤੂਬਰ, 2026
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਸੀ੍ਰ ਗੁਰੁ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ ਉਤਸਵ ਸਬੰਧੀ ਵੱਖ ਵੱਖ ਜਿਲ੍ਹਾ ਪੱਧਰੀ ਮੁਕਾਬਲੇ ਅਮਨਪ੍ਰੀਤ ਸਿੰਘ ਜੌਹਰ ਬਲਾਕ ਨੋਡਲ ਅਫਸਰ ਦੀ ਦੇਖਰੇਖ ਵਿੱਚ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਅਤੇ ਅਮਨਪ੍ਰੀਤ ਸਿੰਘ ਜੌਹਰ ਨੇ ਦੱਸਿਆ ਕਿ ਇਸ ਮੌਕੇ ਤਹਿਸੀਲਾਂ ਵਿੱਚੋਂ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆ ਦੇ ਕੁਇਜ,ਪੇਟਿੰਗ,ਲੇਖ,ਭਾਸ਼ਣ ਅਤੇ ਡੀਬੇਟ ਦੇ ਮੁਕਾਬਲੇ ਦੋ ਵਰਗਾਂ 6ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਤੱਕ ਕਰਵਾਏ ਗਏ।ਉਹਨਾਂ ਦੱਸਿਆ ਕਿ ਭਾਸ਼ਣ ਮੁਕਾਬਲੇ ਦੌਰਾਨ ਸੀਨੀਅਰ ਵਰਗ ਵਿੱਚ ਹਰਸ਼ਦੀਪ ਸਹਸ ਮੇਹਲੀ ਨੇ ਪਹਿਲਾਂ,ਡੀਬੇਟ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿੱਚ ਜੈਸਲੀਨ ਪੀ.ਐਮ ਸੀ੍ਰ ਸਸਸਸ ਲੰਗੜੋਆ ਨੇ ਪਹਿਲਾ,ਮਾਰਥਾ ਸਸਸਸ ਚੱਕ ਬਿਲਗਾ ਨੇ ਦੂਸਰਾ, ਡੀਬੇਟ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿੱਚ ਗੁਰਪ੍ਰੀਤ ਕੌਰ ਪੀ.ਐਮ ਸੀ੍ਰ ਸਸਸਸ ਲੰਗੜੋਆ ਨੇ ਪਹਿਲਾਂ,ਸਵਾਤੀ ਸਸਸਸ ਹਿਆਲਾ ਨੇ ਦੂਸਰਾ,ਮਨਜੋਤ ਕੌਰ ਸਸਸਸ ਸਾਹਲੋਂ ਨੇ ਤੀਸਰਾ, ਲੇਖ ਲਿਖਣ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿੱਚ ਮਾਵੀ ਭਾਟੀਆ ਸਸਸਸ ਚੱਕ ਬਿਲਗਾਂ ਨੇ ਪਹਿਲਾਂ,ਜੈਸਮੀਨ ਕੌਰ ਸਸਸਸ ਹੇੜੀਆਂ(ਕ) ਨੇ ਦੂਸਰਾ,ਜੋਬਨਪ੍ਰੀਤ ਸਿੰਘ ਸਮਿਸ ਭਰੋਲੀ ਨੇ ਤੀਸਰਾ, ਲੇਖ ਲਿਖਣ 9ਵੀਂ ਤੋਂ 12ਵੀਂ ਵਰਗ ਵਿੱਚ ਹਰਪ੍ਰੀਤ ਕੌਰ ਪੀ.ਐਮ ਸ੍ਰੀ ਸਸਸਸ(ਕ) ਰਾਹੋਂ ਨੇ ਪਹਿਲਾਂ,ਗੁਰਕਮਲ ਕੌਰ ਸਸਸਸ ਹੇੜੀਆਂ(ਕ) ਨੇ ਦੂਸਰਾ,ਸੁਖਮਨ ਭੌਰੀਆ ਸਸਸਸ ਭਾਰਟਾ ਕਲਾਂ ਨੇ ਤੀਸਰਾ, ਕੁਇਜ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿੱਚ ਪੀ.ਐਮ ਸ੍ਰੀ ਸਸਸਸ ਲੰਗੜੋਆ ਨੇ ਪਹਿਲਾਂ,ਸਸਸਸ ਰਟੈਂਡਾ ਨੇ ਦੂਸਰਾ,ਸਸਸਸ ਭਾਰਟਾਂ ਕਲਾਂ ਨੇ ਤੀਸਰਾ, ਕੁਇਜ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿੱਚ ਪੀ.ਐਮ ਸੀ੍ਰ ਸਸਸਸ ਲੰਗੜੋਆ ਨੇ ਪਹਿਲਾਂ,ਸਸਸਸ ਭਾਰਟਾਂ ਕਲਾਂ ਨੇ ਦੂਸਰਾ, ਐਸ.ਓ .ਈ ਬੰਗਾ ਨੇ ਤੀਸਰਾ, ਪੇਟਿੰਗ ਮੁਕਾਬਲੇ 6ਵੀਂ ਤੋਂ 8ਵੀਂ ਵਰਗ ਵਿੱਚ ਗੁਰਜੋਤ ਕੌਰ ਸਮਿਸ ਭਰੋਲੀ ਨੇ ਪਹਿਲਾਂ,ਅਸਮੀਤ ਕੌਰ ਸਸਸਸ ਸਾਹਲੋਂ ਨੇ ਦੂਸਰਾ,ਸੁਖਮਨੀ ਕੌਰ ਸਸਸਸ ਹੇੜੀਆਂ ਨੇ ਤੀਸਰਾ , ਪੇਟਿੰਗ ਮੁਕਾਬਲੇ 9ਵੀਂ ਤੋਂ 12ਵੀਂ ਵਰਗ ਵਿੱਚ ਦਮਨ ਕੁਮਾਰ ਸਸਸਸ ਕਰਨਾਣਾ ਨੇ ਪਹਿਲਾਂ,ਲਵਪ੍ਰੀਤ ਕੌਰ ਸਸਸਸ ਸੂਰਾਪੁਰ ਨੇ ਦੂਸਰਾ ਤੇ ਅਮਨਦੀਪ ਸਸਸਸ ਭਾਰਟਾਂ ਕਲਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਜੱਜਮੈਂਟ ਦੀ ਭੂਮਿਕਾ ਡਾ ਕੇਵਲ ਰਾਮ ਹਿਆਲਾ, ਮਨਜੀਤ ਕੌਰ ਰਾਹੋਂ,ਸੁਖਜਿੰਦਰ ਰਾਮ, ਸੁਖਵਿੰਦਰ ਲਾਲ ਲੰਗੜੋਆ,ਕੁਲਵਿੰਦਰ ਕੌਰ ਸੋਇਤਾ,ਪਰਮਜੀਤ ਕੌਰ ਸੋਤਰਾਂ ਸਤਨਾਮ ਸਿੰਘ ਨੇ ਨਿਭਾਈ।
- Download Babushahi App
-
-