ਸਾਹਿਤ ਸੱਭਿਆਚਾਰ ਮੰਚ ਨੇ ਮਰਹੂਮ ਸਵਰਨ ਭੰਗੂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 31 ਅਗਸਤ 2026: ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਨੇ ,ਟੀਚਰਜ ਹੋਮ ਵਿਖੇ ਮਰਹੂਮ ਬਹੁ ਪਰਤੀ ਅਜ਼ੀਮ ਸਵਰਨ ਭੰਗੂ ਦੀ ਯਾਦ ਨੂੰ ਸਮਰਪਤ ਅਤੇ ਉਹਨਾਂ ਦੀ ਹਮਸਫ਼ਰ ਗੁਰਪ੍ਰੀਤ ਭੰਗੂ ਦਾ ਸਨਮਾਨ ਸਮਾਰੋਹ ਕਰਵਾਇਆ ਜਿਸ ਦੀ ਪ੍ਰਧਾਨਗੀ ਲੋਕ ਪੱਖੀ ਨਾਟਕ ਦੀ ਕਲਗੀ ਗੁਰਸ਼ਰਨ ਭਾਅ ਜੀ ਦੀ ਬੇਟੀ ਡਾ: ਅਰੀਤ ਕੌਰ ਨੇ ਕੀਤੀ, ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਡਾ: ਕੁਲਦੀਪ ਸਿੰਘ, ਡਾ: ਮੇਘਾ ਸਿੰਘ, ਜਗਦੀਸ਼ ਪਾਪੜਾ, ਮੰਚ ਦੇ ਮੁੱਖ ਸਰਪ੍ਰਸਤ ਅਤਰਜੀਤ, ਅੰਮ੍ਰਿਤਪਾਲ ਬੰਗੇ ਅਤੇ ਸਨਮਾਨਤ ਸ਼ਖਸੀਅਤ ਗੁਰਪ੍ਰੀਤ ਭੰਗੂ ਸ਼ਾਮਲ ਸਨ। ਦੋ ਮਿੰਟ ਦਾ ਮੋਨ ਧਾਰ ਕੇ ਸਵਰਨ ਭੰਗੂ ਅਤੇ ਵਿਛੜੇ ਕਵੀ ਧਰਮਪਾਲ ਉਪਾਸ਼ਕ ਨੂੰ ਸਰਥਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਅਤਰਜੀਤ ਦੇ ਸੁਆਗਤੀ ਭਾਸ਼ਣ ਊਪਰੰਤ ਵਿੰਦਰ ਠੀਕਰੀਵਾਲਾ ਅਤੇ ਜਗਸੀਰ ਮਹਿਰਾਜ ਦੀ ਟੀਮ ਦੇ ਗੀਤ ਰਾਹੀਂ ਉੱਚ ਸ਼ਖਸੀਅਤ ਸਵਰਨ ਭੰਗੂ ਪ੍ਰਤੀ ਅਕੀਦਤ ਪੇਸ਼ ਕੀਤੀ। ਇਸ ਉਪਰੰਤ ਜਗਦੀਸ਼ ਪਾਪੜਾ, ਡਾ: ਕੁਲਦੀਪ ਸਿੰਘ, ਮੇਘਾ ਸਿੰਘ, ਗਗਨਦੀਪ ਕੌਰ, ਚਮਕੌਰ ਸਾਹਿਬ ਸਕੂਲ ਦੀ ਪ੍ਰਿੰਸੀਪਲ ਬੀਬਾ ਅਮਨਦੀਪ ਕੌਰ, ਸਵਰਨ ਭੰਗੂ ਹੁਰਾਂ ਦੇ ਪੁੱਤਰ ਅਮਰਬੀਰ ਬਾਗੀ, ਮਲਕੀਅਤ ਸਿੰਘ ਰੌਣੀ ਅਤੇ ਭੋਲਾ ਸਿੰਘ ਗਿੱਲਪੱਤੀ ਨੇ ਬੜੇ ਹੀ ਵੈਰਾਗਮਈ ਅਤੇ ਭਾਵਪੂਰਤ ਬੋਲਾਂ ਨਾਲ ਸਵਰਨ ਭੰਗੂ ਦੀਆਂ ਯਾਦਾਂ ਤੇ ਉਹਨਾਂ ਦੇ ਵਿਲੱਖਣ ਸ਼ਖਸੀ ਗੁਣਾਂ ਨੂੰ ਯਾਦ ਕੀਤਾ।
ਦੂਜੇ ਸੈਸ਼ਨ ਵਿੱਚ ਗੁਰਪ੍ਰੀਤ ਭੰਗੂ ਨੂੰ ਸ਼ਾਲ, ਸਨਮਾਨ ਪੱਤਰ ਅਤੇ ਕਿਤਾਬਾਂ ਦਾ ਸੈੱਟ ਦੇ ਕੇ, ਇਸ ਦੇ ਨਾਲ ਸਾਰੇ ਬੁਲਾਰਿਆਂ ਅਤੇ ਵਿਸ਼ੇਸ਼ ਸ਼ਖਸੀਅਤਾਂ ਨੂੰ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਡਾ: ਅਰੀਤ ਕੌਰ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਸਵਰਨ ਭੰਗੂ ਦੀ ਸੁੰਦਰ ਸਮਾਜ ਦੀ ਸਿਰਜਣਾ ਦੀ ਪ੍ਰਤੀਬੱਧਤਾ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਸਾਰਾ ਜੀਵਨ ਵਿਦਿਆਰਥੀਆਂ ਦੇ ਜੀਵਨ ਨੂੰ ਆਦਰਸ਼ ਬਣਾਉਣ ਦੇ ਲੇਖੇ ਲਾਇਆ। ਉਹਨਾਂ ਦੇ ਪਾਏ ਪੂਰਨਿਆਂ ਤੇ ਚਲਦਿਆਂ ਸਾਨੂੰ ਵੀ ਮੇਰੇ ਪਿਤਾ ਗੁਰਸ਼ਰਨ ਸਿੰਘ ਅਤੇ ਸਵਰਨ ਭੰਗੂ ਵਾਂਗ ਚੱਲਣ ਦੀ ਜਰੂਰਤ ਹੈ ਤਾਂ ਜੋ ਵਧੀਆਂ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੀਏ। ਅੰਮ੍ਰਿਤਪਾਲ ਬੰਗੇ ਪ੍ਰਧਾਨ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੇ ਧੰਨਵਾਦੀ ਸ਼ਬਦਾਂ ਨਾਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਮਾਪਤ ਹੋਇਆ। ਮੰਚ ਸੰਚਾਲਨ ਸੁਖਵਿੰਦਰ ਸਿੰਘ ਜੀਦਾ ਜਨਰਲ ਸਕੱਤਰ ਅਤੇ ਰਣਧੀਰ ਗਿੱਲਪੱਤੀ ਨੇ ਬਾਖੂਬੀ ਨਿਭਾਇਆ।
- Download Babushahi App
-
-