ਸਾਹਿਤਕ ਮੰਚ ਭਗਤਾ ਦੀ ਜਨਰਲ ਸਕੱਤਰ ਅੰਮ੍ਰਿਤ ਕਲੇਰ ਨੂੰ ਮਿਲੇਗਾ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ
ਅਸ਼ੋਕ ਵਰਮਾ
ਬਠਿੰਡਾ , 22 ਨਵੰਬਰ 2026:ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ (ਰਜਿ.) ਦਾ ਸਾਹਿਤ ਦੇ ਖੇਤਰ ਵਿੱਚ ਆਪਣਾ ਇੱਕ ਮੁਕਾਮ ਹੈ। ਪਿਛਲੇ ਲੰਬੇ ਅਰਸੇ ਤੋਂ ਸਾਹਿਤਕ ਦੇ ਖੇਤਰ ਵਿੱਚ ਇਸ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਹਨ। ਇਸ ਸੰਸਥਾ ਵੱਲੋਂ ਹਰ ਸਾਲ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਕਹਾਣੀ ਦੇ ਖੇਤਰ ਵਿੱਚ ਕਹਾਣੀਕਾਰਾਂ ਨੂੰ ਦਿੱਤਾ ਜਾਂਦਾ ਹੈ। ਇਸ ਵਾਰ 33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ ਸਾਹਿਤਕ ਮੰਚ ਭਗਤਾ ਦੇ ਜਨਰਲ ਸਕੱਤਰ ਅੰਮ੍ਰਿਤ ਕਲੇਰ ਨੂੰ ਉਹਨਾਂ ਦੇ ਪਲੇਠੇ ਚਰਚਿਤ ਕਹਾਣੀ ਸੰਗ੍ਰਹਿ "ਜ਼ੁਮੈਟੋ ਗਰਲ" ਉੱਤੇ ਦਿੱਤਾ ਜਾ ਰਿਹਾ ਹੈ।
ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ, ਮੰਚ ਦੇ ਸਰਪ੍ਰਸਤ ਸ. ਨਛੱਤਰ ਸਿੰਘ ਸਿੱਧੂ , ਸ. ਬਲੌਰ ਸਿੰਘ ਸਿੱਧੂ , ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ, ਗਿਆਨੀ ਕੌਰ ਸਿੰਘ ,ਸਲਾਹਕਾਰ ਡਾ .ਬਲਵਿੰਦਰ ਸਿੰਘ ਸੋਢੀ, ਮਾ. ਸੁਰਜੀਤ ਸਿੰਘ, ਮਾ. ਗੁਰਨਾਮ ਸਿੰਘ, ਤਰਲੋਚਨ ਸਿੰਘ ਗੰਗਾ, ਸੰਦੀਪ ਸਿੰਘ ਭਗਤਾ, ਪ੍ਰਿੰਸੀਪਲ ਸੁਮਨ ਸ਼ਰਮਾ, ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਨੌਜਵਾਨ ਸ਼ਾਇਰ ਗੁਰਵਿੰਦਰ ਮਾਨ ਕੋਠਾ ਗੁਰੂ, ਸਿਕੰਦਰਦੀਪ ਸਿੰਘ ਰੂਬਲ ਅਤੇ ਬਲਦੇਵ ਸਿੰਘ ਫੌਜੀ ਨੇ ਇਸ ਪੁਰਸਕਾਰ ਨੂੰ ਮੰਚ ਦੇ ਵੱਡੀ ਪ੍ਰਾਪਤੀ ਦੱਸਿਆ ਅਤੇ ਉਨਾਂ ਨੇ ਮੈਡਮ ਅੰਮ੍ਰਿਤ ਕਲੇਰ ਨੂੰ ਵਧਾਈ ਦਿੱਤੀ।
- Download Babushahi App
-
-