ਸ਼੍ਰੋਮਣੀ ਅਕਾਲੀ ਦਲ ਨੇ ਸਰਹੰਦ ਨਗਰ ਕੌਂਸਲ ਚੋਣਾਂ ਲਈ ਹਰਵਿੰਦਰ ਸਿੰਘ ਬੱਬਲ ਨੂੰ ਇੰਚਾਰਜ ਨਿਯੁਕਤ ਕੀਤਾ
ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵੱਲੋਂ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ 09 ਉਮੀਦਵਾਰਾਂ ਦਾ ਕੀਤਾ ਐਲਾਨ
ਬਾਬੂਸ਼ਾਹੀ ਬਿਊਰੋ
ਫਤਿਹਗੜ੍ਹ ਸਾਹਿਬ 13 ਮਈ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਅੱਜ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਾਸਤੇ ਰਣਨੀਤੀ ਤਿਆਰ ਕੀਤੀ ਗਈ। ਇਹਨਾਂ ਚੋਣਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਬੱਬਲ ਨੂੰ ਸਰਹੰਦ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਜਿਨਾਂ ਦੀ ਨਿਗਰਾਨੀ ਹੇਠ ਨਗਰ ਕੌਂਸਲ ਸਰਹਿੰਦ ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ।ਇਸ ਮੌਕੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਤੱਕੜੀ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ। ਨਜ਼ਰ ਕੌਂਸਲ ਚੋਣਾਂ ਵਾਸਤੇ ਸਰਹੰਦ ਦੇ ਵਾਰਡ ਨੰਬਰ 10 ਤੋਂ ਤਜਿੰਦਰ ਸਿੰਘ ਕੋਹਲੀ, ਵਾਰਡ ਨੰਬਰ 2 ਤੋਂ ਵਿਕਰਮਜੀਤ ਸਿੰਘ ਬਾਜਵਾ, ਵਾਰਡ ਨੰਬਰ 11 ਤੋਂ ਤਰੁਣ ਕੁਮਾਰੀ, ਵਾਰਡ ਨੰਬਰ 20 ਸੁਖਵਿੰਦਰ ਸਿੰਘ, ਵਾਰਡ ਨੰਬਰ 21 ਤੋਂ ਹਰਵਿੰਦਰ ਕੌਰ, ਵਾਰਡ ਨੰਬਰ 6 ਤੋਂ ਅਮਰਜੀਤ ਕੌਰ, ਵਾਰਡ ਨੰਬਰ 4 ਤੋਂ ਕੁਲਬੀਰ ਸਿੰਘ ਦਾ ਐਲਾਨ ਵੀ ਕੀਤਾ ਗਿਆ ।ਸ. ਭੁੱਟਾ ਨੇ ਕਿਹਾ ਕਿ ਸ਼ਹਿਰ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਕਾਫੀ ਖਫਾ ਹੋ ਚੁੱਕਿਆ ਹਨ ਅਤੇ ਲੋਕ ਇਹਨਾਂ ਨਗਰ ਕੌਂਸਲ ਚੋਣਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਕਿ ਇਹ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿੱਤ ਹਾਸਲ ਹੋਵੇਗੀ ਤਾਂ ਜੋ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਦੇ ਰੁਕੇ ਹੋਏ ਵਿਕਾਸ ਨੂੰ ਮੁੜ ਸ਼ੁਰੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵੱਡੇ ਵੱਡੇ ਬਿਆਨ ਤਾਂ ਦਿੰਦੇ ਹਨ ਪਰ ਜਮੀਨੀ ਪੱਧਰ ਤੇ ਕੁਝ ਨਹੀਂ ਕਰਦੇ ਜਿਸ ਕਾਰਨ ਅੱਜ ਸਰਹੰਦ ਦਾ ਮਾੜਾ ਹਾਲ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਵੇਗੀ। ਅਤੇ ਸਰਹੰਦ ਸ਼ਹਿਰ ਨੂੰ ਨਮੂਨੇ ਦਾਧ ਸ਼ਹਿਰ ਬਣਾਇਆ ਜਾਵੇਗਾ।ਇਸ ਮੌਕੇ ਬੀਬੀ ਹਰਭਜਨ ਕੌਰ ਸੀਨੀਅਰ ਆਗੂ ਇਸਤਰੀ ਅਕਾਲੀ ਦਲ, ਪੰਕਜ ਸ਼ਰਮਾ, ਗੁਰਤੇਜ ਸਿੰਘ ਗਿੱਲ, ਬਲਵਿੰਦਰ ਸਿੰਘ ਅਮਨ ਕਲੋਨੀ, ਬਲਜੀਤ ਸਿੰਘ ਖਾਲਸਾ ਪ੍ਰਧਾਨ ਐਸੀ ਵਿੰਗ ਸਰਹਿੰਦ, ਮਨਪ੍ਰੀਤ ਸਿੰਘ ਮਨੀ ਬਾਜਵਾ, ਹਰਪ੍ਰੀਤ ਸਿੰਘ ਮਾਤਾ ਗੁਜਰੀ ਕਲੋਨੀ ਮਨੀਸ਼ ਕੁਮਾਰ ਜਸਮੇਲ ਸਿੰਘ ਜੀਟੀ ਰੋਡ ਬਾੜਾ ਗੁਰਪ੍ਰੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ,ਪਿ੍ਤਪਾਲ ਸਿੰਘ ,ਬਲਜੀਤ ਸਿੰਘ ਖਾਲਸਾ , ਹਰਜੀਤ ਸਿੰਘ ਵਿੱਕੀ,ਰਾਜਨ ਪਿੰਕ ਕਵੀਨ ਵਾਲੇ ਬਲਜਿੰਦਰ ਸਿੰਘ ਸਵਰਨਜੀਤ ਸਿੰਘ ਸੋਨੂ ਮਨਦੀਪ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ।
- Download Babushahi App
-
-