ਸਪੇਸ ਤਕਨਾਲੋਜੀ ਅਤੇ ਸਪੀਡ ਦਾ ਅਸਲ ਸੰਗਮ, ਹਰ ਪਾਸੇ ਹੋ ਰਹੀ ਹੈ ਨਵੇਂ ਇਤਿਹਾਸ ਦੀ ਚਰਚਾ
ਟੈਸਲਾ ਵੱਲੋਂ ਨਵੀਂ ‘ਰੋਡਸਟਰ’ ਕਾਰ ਲਾਂਚ-ਰਾਕੇਟ ਦੀ ਤਰ੍ਹਾਂ ਅਚਾਨਕ ਉਛਾਲ ਵੀ ਮਾਰ ਸਕਦੀ ਹੈ
-ਉੱਡਣ ਵਾਲੀ ਕਾਰ ਦਾ ਸੁਪਨਾ ਜਾਂ ਸਿਰਫ਼ ਵਿਗਿਆਨਕ ਚਮਤਕਾਰ!
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 16 ਅਕਤੂਬਰ 2026:-ਆਟੋਮੋਬਾਈਲ ਅਤੇ ਤਕਨਾਲੋਜੀ ਦੀ ਦੁਨੀਆ ਵਿੱਚ ਅੱਜ ਇੱਕ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸਪੇਸਐਕਸ ਦੀ ਟੈਸਟ ਫੈਸਿਲਿਟੀ ਵਿਖੇ ਦੁਨੀਆ ਦੀ ਸਭ ਤੋਂ ਚਰਚਿਤ ਅਤੇ ਹਾਈ-ਪਰਫਾਰਮੈਂਸ ਇਲੈਕਟ੍ਰਿਕ ਸਪੋਰਟਸ ਕਾਰ ਟੈਸਲਾ ਰੋਡਸਟਰ ਦਾ ਨਵਾਂ ਮਾਡਲ ਅਧਿਕਾਰਤ ਤੌਰ ’ਤੇ ਦੁਨੀਆ ਦੇ ਸਾਹਮਣੇ ਆ ਰਿਹਾ ਹੈ।
ਟੈਸਲਾ ਨੇ ਇਸ ਵਾਰ ਰਵਾਇਤੀ ਇਨਡੋਰ ਸ਼ੋਅਰੂਮ ਦੀ ਬਜਾਏ ਇਸਨੂੰ ਇੱਕ ਖੁੱਲ੍ਹੇ ਆਸਮਾਨ ਹੇਠਾਂ ਆਉਟਡੋਰ ਸਟੰਟ ਸ਼ੋਅ ਵਜੋਂ ਰੱਖਿਆ ਹੈ ਜਿੱਥੇ ਲੇਜ਼ਰ ਲਾਈਟਾਂ ਅਤੇ ਵਿਸ਼ਾਲ ਰੈਂਪ ਤਿਆਰ ਕੀਤੇ ਗਏ ਹਨ ਅਤੇ ਇਸਦਾ ਸਮਾਂ ਸ਼ਾਮ 7:55 ਰੱਖਿਆ ਗਿਆ ਹੈ ਜੋ ਮਸ਼ਹੂਰ ਫਿਲਮ ਬੈਕ ਟੂ ਦਾ ਫਿਊਚਰ ਦੀ ਯਾਦ ਦਿਵਾਉਂਦਾ ਹੈ ਜਿਸਦੀ ਕੀਮਤ 200,000 ਡਾਲਰ ਤੋਂ ਸ਼ੁਰੂ ਹੁੰਦੀ ਹੈ।
ਐਲਨ ਮਸਕ ਦੇ ਮੁਤਾਬਕ ਇਹ ਗੱਡੀ ਸਿਰਫ਼ 1 ਸੈਕਿੰਡ ਤੋਂ ਵੀ ਘੱਟ ਸਮੇਂ ਵਿੱਚ 0 ਤੋਂ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ਦੇ ਸਮਰੱਥ ਹੋਵੇਗੀ ਅਤੇ ਇਸ ਕਾਰ ਵਿੱਚ ਸਪੇਸਐਕਸ ਦੀ ਰਾਕੇਟ ਤਕਨਾਲੋਜੀ ਵਾਲੇ ਕੋਲਡ-ਗੈਸ ਥ?ਰਸਟਰਸ ਸ਼ਾਮਲ ਕੀਤੇ ਗਏ ਹਨ।
ਟੈਸਲਾ ਰੋਡਸਟਰ ਬਾਰੇ ਇੱਕ ਹੋਰ ਬਹੁਤ ਹੀ ਰੋਮਾਂਚਕ ਅਤੇ ਚਰਚਿਤ ਸਵਾਲ ਇਹ ਹੈ ਕਿ ਕੀ ਇਹ ਕਾਰ ਉੱਡ ਸਕਦੀ ਹੈ ਜਾਂ ਉੱਪਰੋਂ ਹੇਠਾਂ ਡਿੱਗਣ ਵੇਲੇ ਕੀ ਹੋਵੇਗਾ ਜਿਸ ਦੇ ਸਪੇਸਐਕਸ ਪੈਕੇਜ ਨੂੰ ਲੈ ਕੇ ਕਾਫ਼ੀ ਚਰਚਾ ਹੈ।
ਇਸ ਪੈਕੇਜ ਤਹਿਤ ਕਾਰ ਵਿੱਚ ਛੋਟੇ ਰਾਕੇਟ ਥ?ਰਸਟਰਸ ਲਗਾਏ ਗਏ ਹਨ ਜਿਸ ਨਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਾਰ ਜ਼ਮੀਨ ਤੋਂ ਕੁਝ ਇੰਚ ਉੱਪਰ ਥੋੜ੍ਹਾ ਜਿਹਾ ਹਵਾ ਵਿੱਚ ਉੱਠ ਸਕਦੀ ਹੈ ਅਤੇ ਹੌਵਰ ਕਰ ਸਕਦੀ ਹੈ।
ਜੇਕਰ ਕਾਰ ਕਦੇ ਉੱਚੀ ਥਾਂ ਤੋਂ ਜਾਂ ਕਿਸੇ ਰੈਂਪ ਤੋਂ ਹਵਾ ਵਿੱਚ ਛਾਲ ਮਾਰਦੀ ਹੈ ਤਾਂ ਇਹ ਥ?ਰਸਟਰਸ ਅਤੇ ਐਡਵਾਂਸਡ ਕੰਪਿਊਟਰ ਸਿਸਟਮ ਕਾਰ ਦੇ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰ ਸਕਦੇ ਹਨ ਤਾਂ ਜੋ ਹੇਠਾਂ ਉਤਰਨ ਵੇਲੇ ਝਟਕਾ ਘੱਟ ਲੱਗੇ।
ਆਟੋਮੋਬਾਈਲ ਇੰਜੀਨੀਅਰਾਂ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਕੋਈ ਅਸਲ ਫਲਾਇੰਗ ਕਾਰ ਨਹੀਂ ਹੈ ਅਤੇ ਇਹ ਸਿਰਫ਼ ਕੁਝ ਸਕਿੰਟਾਂ ਲਈ ਛੋਟਾ ਜਿਹਾ ਹੌਵਰ ਜਾਂ ਸਪੀਡ ਬੂਸਟ ਦੇਣ ਲਈ ਹੈ।
ਜੇਕਰ ਕਾਰ ਹਵਾ ਵਿੱਚ ਉੱਠਦੀ ਹੈ ਜਾਂ ਥ?ਰਸਟਰਸ ਦੀ ਵਰਤੋਂ ਕਰਦੀ ਹੈ ਤਾਂ ਆਮ ਸੜਕਾਂ ’ਤੇ ਸੁਰੱਖਿਆ ਕਾਰਨਾਂ ਕਰਕੇ ਇਹਨਾਂ ਫੀਚਰਜ਼ ਨੂੰ ਸੌਫਟਵੇਅਰ ਰਾਹੀਂ ਬੰਦ ਰੱਖਿਆ ਜਾਵੇਗਾ ਤਾਂ ਜੋ ਕੋਈ ਹਾਦਸਾ ਨਾ ਵਾਪਰੇ।
ਇਸ ਤੋਂ ਇਲਾਵਾ ਇਸ ਦੇ ਐਡਵਾਂਸਡ ਰਾਕੇਟ ਸਿਸਟਮ ਅਤੇ ਸਪੇਸਐਕਸ ਥਰਸਟਰਸ ਦੇ ਜ਼ਰੀਏ ਇਹ ਕਾਰ ਸੜਕ ’ਤੇ ਚਲਦਿਆਂ ਹੋਇਆ ਕਿਸੇ ਰਾਕੇਟ ਦੀ ਤਰ੍ਹਾਂ ਅਚਾਨਕ ਉਛਾਲ ਅਤੇ ਜੰਪ ਵੀ ਮਾਰ ਸਕਦੀ ਹੈ ਅਤੇ ਛੋਟੀ ਮੋਟੀ ਛਾਲ ਲਗਾ ਕੇ ਰੁਕਾਵਟਾਂ ਨੂੰ ਪਾਰ ਕਰਨ ਵਿੱਚ ਸਮਰੱਥ ਹੋਵੇਗੀ ਜੋ ਇਸ ਨੂੰ ਦੁਨੀਆ ਦੀ ਸਭ ਤੋਂ ਵੱਖਰੀ ਅਤੇ ਅਨੋਖੀ ਸੁਪਰਕਾਰ ਬਣਾਉਂਦਾ ਹੈ।
- Download Babushahi App
-
-