ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਤੋਂ ₹2.97 ਕਰੋੜ ਦੀ ਕਮਾਈ; CH01-DG-0001 ਲਈ ₹21.31 ਲੱਖ ਦੀ ਬੋਲੀ ਲਗੀ
Ravi Jakhu
ਚੰਡੀਗੜ੍ਹ, 13 ਅਕਤੂਬਰ, 2026:
ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਯੂ.ਟੀ. ਚੰਡੀਗੜ੍ਹ ਦੇ ਦਫ਼ਤਰ ਨੇ 10 ਤੋਂ 12 ਅਕਤੂਬਰ, 2026 ਤੱਕ ਨਵੀਂ ਸੀਰੀਜ਼ "CH01-DG" ਦੇ 0001 ਤੋਂ 9999 ਤੱਕ ਦੇ ਫੈਂਸੀ ਅਤੇ ਪਸੰਦੀਦਾ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ-ਨਾਲ ਪਿਛਲੀਆਂ ਸੀਰੀਜ਼ ਦੇ ਬਚੇ ਹੋਏ ਫੈਂਸੀ ਅਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਆਯੋਜਿਤ ਕੀਤੀ।
ਈ-ਨਿਲਾਮੀ ਵਿੱਚ ਕੁੱਲ 527 ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਹੋਈ, ਜਿਸ ਨਾਲ ₹2,97,56,000 ਦੀ ਆਮਦਨ ਹੋਈ।
ਰਜਿਸਟ੍ਰੇਸ਼ਨ ਨੰਬਰ "CH01-DG-0001" ਲਈ ਸਭ ਤੋਂ ਅਧਿਕ₹21,31,000 ਦੀ ਬੋਲੀ ਲਗੀ, ਜਦਕਿ "CH01-DG-007" ਲਈ ਦੂਸਰੀ ਸਭ ਤੋਂ ਅਧਿਕ ₹11,71,000 ਦੀ ਬੋਲੀ ਪ੍ਰਾਪਤ ਹੋਈ।
- Download Babushahi App
-
-