ਰਾਜ ਪੱਧਰੀ ਇੰਟਰ ਪੌਲੀਟੈਕਨਿਕ ਖੇਡਾਂ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵਲੋਂ ਸ਼ਾਨਦਾਰ ਪ੍ਰਦਰਸ਼ਨ
ਸੁਖਮਿੰਦਰ ਭੰਗੂ
ਲੁਧਿਆਣਾ 9 ਅਕਤੂਬਰ, 2026- ਪੀ.ਟੀ.ਆਈ.ਐਸ. ਬਾਡੀ ਪੰਜਾਬ ਵਲੋਂ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਵਿਖੇ ਖੋ-ਖੋ ਦੇ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਖੋ-ਖੋ ਵਿੱਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੀਗ ਮੁਕਾਬਲਿਆਂ ਤੋਂ ਬਾਅਦ ਖੋ-ਖੋ (ਲੜਕੀਆਂ) ਵਿੱਚ ਐਸ.ਆਰ.ਐਸ.ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਨੇ ਦੂਜੀ ਪੁਜੀਸ਼ਨ ਹਾਸਲ ਕੀਤੀ। ਤੀਜੇ ਸਥਾਨ ਦੇ ਮੁਕਾਬਲੇ ਵਿੱਚ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਨੇ ਜਿੱਤ ਪ੍ਰਾਪਤ ਕੀਤੀ। ਖੋ-ਖੋ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਦੇਸ਼ ਭਗਤ ਪੋਲੀਟੈਕਨਿਕ ਧੂਰੀ ਨੇ ਪਹਿਲਾ ਸਥਾਨ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲਕੀਆਂ ਦੀ ਟੀਮ ਵਿੱਚ ਬੈਸਟ ਪਲੇਅਰ ਦਾ ਖਿਤਾਬ ਮਮਤਾ ਅਤੇ ਲੜਕਿਆਂ ਵਿੱਚ ਜਾਨੇਆਲਮ ਸਰਕਾਰੀ ਬਹੁਤਕਨੀਕੀ ਲੁਧਿਆਣਾ ਨੂੰ ਮਿਲਿਆ। ਸੰਸਥਾ ਦੇ ਸਪੋਰਟਸ ਅਫਸਰ ਸ੍ਰੀ ਲਖਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਾਹਰਲੇ ਬਹੁਤਕਨੀਕੀ ਕਾਲਜਾਂ ਵਿੱਚ ਚੱਲ ਰਹੇ ਮੁਕਾਬਿਲਆਂ ਵਿੱਚ ਵੀ ਸੰਸਥਾ ਦੀ ਅਤੇ ਟੇਬਲ ਟੇਨਿਸ ਲੜਕੀਆਂ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਬਾਕੀ ਟੀਮਾਂ ਹਾਲ ਦੀ ਵੱਲੋ ਵੀ ਬਹੁਤ ਵਧੀਆਂ ਪ੍ਰਦਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਮਨੋਜ ਕੁਮਾਰ ਜਾਂਬਲਾ ਜੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਨਾਲ ਵਿਦਿਆਰਥੀਆਂ ਦੀ ਆਲਓਵਰ ਪ੍ਰਸਨੈਲਟੀ ਵਿੱਚ ਵਾਧਾ ਹੁੰਦਾ ਹੈ। ਅੰਤ ਵਿੱਚ ਉਹਨਾ ਵੱਲੋ ਮੁੱਖ ਮਹਿਮਾਨ ਦਾ, ਬਾਹਰੋ ਆਏ ਸਟਾਫ, ਕੋਰ, ਰੈਫਰੀਆਂ, ਬਾਹਰੋ ਆਏ ਖਿਡਾਰੀਆਂ, ਸੰਸਥਾ ਦੇ ਸਟਾਫ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿੱਚ ਉਹਨਾਂ ਵੱਲੋਂ ਵਧੀਆਂ ਖੇਡ ਮੁਕਾਬਲੇ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਮੈਡਮ ਜਸਪ੍ਰੀਤ ਕੌਰ ਮੁੱਖੀ ਵਿਭਾਗ, ਕੁਲਵਿੰਦਰ ਸਿੰਘ ਮੁਖੀ ਵਿਭਾਗ, ਸੁਖਵਿੰਦਰਪਾਲ ਸਿੰਘ ਮੁਖੀ ਵਿਭਾਗ, ਮੈਡਮ ਰੁਪਿੰਦਰ ਕੌਰ ਮੁਖੀ ਵਿਭਾਗ, ਮੈਡਮ ਕਨੁ ਸ਼ਰਮਾ ਮੁੱਖੀ ਵਿਭਾਗ, ਲਖਬੀਰ ਸਿੰਘ ਸਪੋਰਟਸ ਅਫਸਰ ਅਤੇ ਭਗਵਾਨਦਾਸ ਸ਼ਰਮਾ ਫੋਰਮੈਨ ਇੰਸਟ੍ਰਕਟਰ ਅਤੇ ਦਫਤਰੀ ਸਟਾਫ ਵੀ ਹਾਜ਼ਰ ਸਨ।
- Download Babushahi App
-
-