ਭਾਰਤ ਅਤੇ ਨਿਊਜ਼ੀਲੈਂਡ ਦੀ ਦੋਸਤੀ-ਟੈਕਸ ਘਟੇਗਾ, ਵਪਾਰ ਵਧੇਗਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਵਪਾਰਕ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ ਹੋਵੇਗਾ
-ਭਾਰਤੀ ਸਾਮਾਨ ’ਤੇ ਕਸਟਮ ਡਿਊਟੀ ਖ਼ਤਮ ਹੋ ਜਾਵੇਗੀ। ਭਾਰਤ ਦੇ ਕੱਪੜਾ, ਚਮੜਾ ਉਦਯੋਗ, ਜੁੱਤੀਆਂ, ਇੰਜੀਨੀਅਰਿੰਗ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ਲਈ ਨਿਊਜ਼ੀਲੈਂਡ ਦੀ ਮਾਰਕੀਟ ਵਿੱਚ ਵੱਡੇ ਮੌਕੇ ਪੈਦਾ ਹੋਣਗੇ।
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 16 ਅਕਤੂਬਰ 2026:-ਭਾਰਤ ਅਤੇ ਨਿਊਜ਼ੀਲੈਂਡ ਦੇ ਆਰਥਿਕ ਰਿਸ਼ਤਿਆਂ ਵਿੱਚ ਇੱਕ ਨਵਾਂ ਅਤੇ ਸੁਨਹਿਰੀ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿਚਾਲੇ ਹੋਇਆ ਮੁਫ਼ਤ ਵਪਾਰ ਸਮਝੌਤਾ (6“1) 20 ਅਕਤੂਬਰ ਤੋਂ ਪੂਰੀ ਤਰ੍ਹਾਂ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਅਤੇ ਕੈਨੇਡਾ ਵੀ 2026 ਦੇ ਅੰਤ ਤੱਕ ਆਪਣੇ ਪ੍ਰਸਤਾਵਿਤ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਵਿਸ਼ਵ ਵਪਾਰ ਦੀਆਂ ਮੌਜੂਦਾ ਚੁਣੌਤੀਆਂ ਦੇ ਵਿਚਕਾਰ ਭਾਰਤੀ ਵਪਾਰੀਆਂ ਅਤੇ ਨਿਰਿਆਤਕਾਂ ਲਈ ਅੰਤਰਰਾਸ਼ਟਰੀ ਮੰਡੀ ਵਿੱਚ ਨਵੇਂ ਰਸਤੇ ਖੁੱਲ੍ਹ ਰਹੇ ਹਨ।
ਭਾਰਤ-ਨਿਊਜ਼ੀਲੈਂਡ ਸਮਝੌਤਾ ਜੋ ਅਪ੍ਰੈਲ 2026 ਵਿੱਚ ਸਹੀਬੱਧ ਕੀਤਾ ਗਿਆ ਸੀ, ਹੁਣ 20 ਅਕਤੂਬਰ ਤੋਂ ਅਮਲੀ ਰੂਪ ਵਿੱਚ ਲਾਗੂ ਹੋ ਜਾਵੇਗਾ। ਇਸ ਨਾਲ ਨਿਊਜ਼ੀਲੈਂਡ ਭੇਜੇ ਜਾਣ ਵਾਲੇ ਭਾਰਤੀ ਸਾਮਾਨ ’ਤੇ ਕਸਟਮ ਡਿਊਟੀ ਖ਼ਤਮ ਹੋ ਜਾਵੇਗੀ। ਇਸ ਕਦਮ ਨਾਲ ਭਾਰਤ ਦੇ ਕੱਪੜਾ ਉਦਯੋਗ, ਚਮੜਾ ਉਦਯੋਗ, ਜੁੱਤੀਆਂ, ਇੰਜੀਨੀਅਰਿੰਗ ਵਸਤੂਆਂ ਅਤੇ ਖੇਤੀਬਾੜੀ ਉਤਪਾਦਾਂ ਲਈ ਨਿਊਜ਼ੀਲੈਂਡ ਦੀ ਮਾਰਕੀਟ ਵਿੱਚ ਵੱਡੇ ਮੌਕੇ ਪੈਦਾ ਹੋਣਗੇ।
ਵਾਣਿਜ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਅਤੇ ਕੈਨੇਡਾ ਆਪਣੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (35P1) ਲਈ ਗੱਲਬਾਤ ਨੂੰ 2026 ਦੇ ਅੰਤ ਤੱਕ ਪੂਰਾ ਕਰਨ ਦਾ ਨਿਸ਼ਾਨਾ ਰੱਖ ਰਹੇ ਹਨ। ਇਸ ਸਬੰਧੀ 5ਵੇਂ ਗੇੜ ਦੀ ਗੱਲਬਾਤ 5 ਤੋਂ 9 ਅਕਤੂਬਰ ਤੱਕ ਓਟਾਵਾ ਵਿਖੇ ਹੋਈ ਸੀ, ਜਿਸ ਵਿੱਚ ਸਾਮਾਨ, ਸੇਵਾਵਾਂ, ਨਿਵੇਸ਼, ਬੌਧਿਕ ਸੰਪਦਾ ਅਤੇ ਵਪਾਰਕ ਨਿਯਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਅਗਲੇ ਗੇੜ ਦੀ ਬੈਠਕ ਨਵੰਬਰ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਵਿਖੇ ਹੋਵੇਗੀ। ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਦੇ ਆਰਥਿਕ ਸਬੰਧ ਹੋਰ ਮਜ਼ਬੂਤ ਹੋਣਗੇ ਅਤੇ ਵਪਾਰਕ ਰੋਕਾਂ ਘਟਣਗੀਆਂ।
ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਚਾਲੂ ਮਾਲੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਭਾਰਤ ਦੀਆਂ ਨਿਰਯਾਤ ਗਤੀਵਿਧੀਆਂ ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ। ਯੂਕੇ ਨਾਲ ਹੋਇਆ ਵਪਾਰਕ ਸਮਝੌਤਾ ਜੁਲਾਈ ਵਿੱਚ ਲਾਗੂ ਹੋਣ ਤੋਂ ਬਾਅਦ, ਅਪ੍ਰੈਲ-ਸਤੰਬਰ 2026 ਦੌਰਾਨ ਯੂਕੇ ਨੂੰ ਭਾਰਤੀ ਨਿਰਯਾਤ ਵਧ ਕੇ 7.32 ਅਰਬ ਅਮਰੀਕੀ ਡਾਲਰ ਹੋ ਗਿਆ ਹੈ, ਜੋ ਪਿਛਲੇ ਸਾਲ 6.83 ਅਰਬ ਅਮਰੀਕੀ ਡਾਲਰ ਸੀ। ਇਸੇ ਤਰ੍ਹਾਂ ਚੀਨ ਨੂੰ ਭਾਰਤੀ ਨਿਰਯਾਤ 8.39 ਅਰਬ ਡਾਲਰ ਤੋਂ ਵਧ ਕੇ 11.41 ਅਰਬ ਡਾਲਰ ਅਤੇ ਯੂਰਪੀਅਨ ਯੂਨੀਅਨ ਨੂੰ ਨਿਰਯਾਤ 30.61 ਅਰਬ ਡਾਲਰ ਤੋਂ ਵਧ ਕੇ 31.92 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਭਾਰਤ ਵੱਲੋਂ ਅਮਰੀਕਾ, ਇਜ਼ਰਾਈਲ, ਚਿਲੀ ਅਤੇ ਪੇਰੂ ਵਰਗੇ ਹੋਰ ਅਹਿਮ ਦੇਸ਼ਾਂ ਨਾਲ ਵੀ ਨਵੇਂ ਵਪਾਰਕ ਸਮਝੌਤਿਆਂ ਲਈ ਗੱਲਬਾਤ ਜਾਰੀ ਹੈ।
- Download Babushahi App
-
-