ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਤੇਜ਼: ਰਾਜਾ ਵੜਿੰਗ ਦੇ ਇਲਜ਼ਾਮਾਂ 'ਤੇ ਮਮਤਾ ਆਸ਼ੂ ਦਾ ਪਲਟਵਾਰ; ਹਾਈਕਮਾਂਡ ਨੂੰ ਪੁੱਛੇ 5 ਤਿੱਖੇ ਸਵਾਲ
Ravi Jakhu/ ਬਾਬੂਸ਼ਾਹੀ ਬਿਊਰੋ
ਲੁਧਿਆਣਾ, 7 ਅਗਸਤ 2026:
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਸਿਆਸੀ ਕਲੇਸ਼ ਹੋਰ ਵਧ ਗਿਆ ਹੈ। ਰਾਜਾ ਵੜਿੰਗ ਵੱਲੋਂ ਆਸ਼ੂ 'ਤੇ ਲੁਧਿਆਣਾ ਲੋਕ ਸਭਾ ਚੋਣਾਂ ਵਿੱਚ ਹਰਾਉਣ ਦੀ ਕੋਸ਼ਿਸ਼ ਕਰਨ, ਅਨੁਸ਼ਾਸਨਹੀਣਤਾ ਅਤੇ ਵਿਜੀਲੈਂਸ ਰਿਮਾਂਡ ਸਮੇਂ ਮਦਦ ਭੁਲਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ, ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਸੋਸ਼ਲ ਮੀਡੀਆ ਰਾਹੀਂ ਤਿੱਖਾ ਜਵਾਬੀ ਹਮਲਾ ਕੀਤਾ ਹੈ।
ਰਾਜਾ ਵੜਿੰਗ ਦੇ ਮੁੱਖ ਇਲਜ਼ਾਮ:
ਮਦਦ ਭੁਲਾਉਣ ਦਾ ਦੋਸ਼: ਵਿਜੀਲੈਂਸ ਰਿਮਾਂਡ ਦੌਰਾਨ ਆਸ਼ੂ ਲਈ 8 ਦਿਨ ਧਰਨੇ 'ਤੇ ਬੈਠਣ ਅਤੇ ਮਦਦ ਕਰਨ ਦੇ ਬਾਵਜੂਦ ਆਸ਼ੂ ਵੱਲੋਂ ਦੁਸ਼ਮਣੀ ਨਿਭਾਉਣ ਦਾ ਦਾਅਵਾ ਕੀਤਾ।
ਚੋਣਾਂ 'ਚ ਭਾਜਪਾ ਦੀ ਮਦਦ: ਲੁਧਿਆਣਾ ਚੋਣਾਂ ਦੌਰਾਨ ਆਸ਼ੂ ਧੜੇ 'ਤੇ ਰਵਨੀਤ ਬਿੱਟੂ (ਭਾਜਪਾ) ਦੀ ਮਦਦ ਕਰਨ ਦਾ ਦੋਸ਼ ਲਗਾਇਆ।
ਹਾਈਕਮਾਂਡ ਨੂੰ ਸ਼ਿਕਾਇਤ: ਲੁਧਿਆਣਾ ਸਮਾਗਮ 'ਚ ਹੋਈ ਨਾਅਰੇਬਾਜ਼ੀ ਅਤੇ ਵਿਘਨ ਨੂੰ ਅਨੁਸ਼ਾਸਨਹੀਣਤਾ ਦੱਸਦਿਆਂ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਰਿਪੋਰਟ ਭੇਜਣ ਦੀ ਗੱਲ ਕਹੀ।
ਮਮਤਾ ਆਸ਼ੂ ਦੇ ਹਾਈਕਮਾਂਡ ਨੂੰ 5 ਪ੍ਰਮੁੱਖ ਸਵਾਲ ਤੇ ਕਵਿਤਾ ਰਾਹੀਂ ਤੰਜ:
ਸਮਰਪਿਤ ਕਾਂਗਰਸੀਆਂ ਨੂੰ 'ਆਰਐਸਐਸ ਏਜੰਟ' ਕਹਿਣ ਵਾਲੇ ਸੂਬਾ ਪ੍ਰਧਾਨ ਵਿਰੁੱਧ ਕੀ ਕਾਰਵਾਈ ਹੋਵੇਗੀ?
ਇੱਕ ਵਰਕਰ ਨੂੰ ਵਿਜੀਲੈਂਸ ਤੋਂ ਬਚਾਉਣ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਨੇ ਜੇਲ੍ਹ 'ਚ ਬੰਦ ਹੋਰ ਵਰਕਰਾਂ ਲਈ ਚਾਰਾਜੋਈ ਕਿਉਂ ਨਹੀਂ ਕੀਤੀ?
ਜੇਕਰ ਲੁਧਿਆਣਾ ਤੋਂ ਚੋਣ ਲੜਨਾ ਹਾਈਕਮਾਂਡ ਦਾ ਫੈਸਲਾ ਸੀ, ਤਾਂ ਆਸ਼ੂ ਨੂੰ ਮੰਤਰੀ ਬਣਾਉਣ ਦੇ ਹਾਈਕਮਾਂਡ ਦੇ ਫੈਸਲੇ 'ਤੇ ਵੜਿੰਗ ਸਵਾਲ ਕਿਉਂ ਚੁੱਕ ਰਹੇ ਹਨ?
ਸੀਨੀਅਰ ਆਗੂਆਂ ਦੇ ਚਰਿੱਤਰ 'ਤੇ ਜਨਤਕ ਸਵਾਲ ਚੁੱਕ ਕੇ ਬੂਥ ਮਜ਼ਬੂਤ ਕਰਨ ਦਾ ਦਾਅਵਾ ਕਰਨਾ ਕਿੰਨਾ ਕੁ ਅਨੁਸ਼ਾਸਨਪੂਰਨ ਹੈ?
ਕੀ ਪਾਰਟੀ ਲੀਡਰਸ਼ਿਪ ਦਾ ਵੱਡਾ ਹਿੱਸਾ ਗਲਤ ਹੈ ਅਤੇ ਸਿਰਫ਼ ਰਾਜਾ ਵੜਿੰਗ ਹੀ ਸਹੀ ਹਨ?
- Download Babushahi App
-
-