ਪ੍ਰਸ਼ਾਸਨ ਦੀ ਸਖਤੀ ਦੇ ਬਾਵਜੂਦ ਰੁਕੇ ਨਹੀਂ ਪਰਾਲੀ ਸਾੜਨ ਦੇ ਮਾਮਲੇ
ਪਰਾਲੀ ਸਾੜਨ ਦੇ ਮਾਮਲੇ ਤੇ ਦਿਵਾਲੀ ਦੀ ਰਾਤ ਚਲੇ ਪਟਾਕਿਆਂ ਕਾਰਨ ਗੁਰਦਾਸਪੁਰ ਦਾ ਏਅਰ ਕੁਆਲਿਟੀ ਇੰਡੈਕਸ ਹੋਇਆ 360 ਦੇ ਪਾਰ
ਰੋਹਿਤ ਗੁਪਤਾ
ਗੁਰਦਾਸਪੁਰ 9 ਨਵੰਬਰ
ਪੁਲਿਸ ਪ੍ਰਸ਼ਾਸਨ ਦੀ ਤਮਾਮ ਸਖਤੀ ਅਤੇ ਅਧਿਕਾਰੀਆਂ ਵੱਲੋਂ ਲਗਾਤਾਰ ਪਰਾਲੀ ਸਾੜਨ ਦੇ ਮਾਮਲਿਆਂ ਤੇ ਨਜ਼ਰ ਰੱਖੇ ਜਾਣ ਦੇ ਬਾਵਜੂਦ ਜਿਲ੍ਾ ਗੁਰਦਾਸਪੁਰ ਵਿੱਚ ਖੇਤਰ ਵਿੱਚ ਰਹਿੰਦ ਖੂਹੰਦ ਨੂੰ ਅੱਗ ਲਗਾਉਂਣਦੇ ਮਾਮਲੇ ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲੱਗ ਪਾਈ ਹੈ। ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਜਾਰੀ ਕੀਤੀ ਗਈ ਇਨਫੋਰਸਮੈਂਟ ਐਕਸ਼ਨ ਰਿਪੋਰਟ ਦੇ ਅਨੁਸਾਰ ਜ਼ਿਲਾ ਗੁਰਦਾਸਪੁਰ ਵਿੱਚ ਕੁੱਲ 1.7 ਲੱਖ ਹੈਕਟਰ ਜਮੀਨ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਸੀ ਜਿਸ ਵਿੱਚੋਂ 96% ਜਮੀਨ ਵਿੱਚੋਂ ਝੋਨੇ ਦੀ ਵਾਢੀ ਵੀ ਹੋ ਚੁੱਕੀ ਹੈ।8 ਨਵੰਬਰ ਤੱਕ ਜ਼ਿਲ੍ਾ ਗੁਰਦਾਸਪੁਰ ਵਿੱਚ ਕੁੱਲ 125 ਪਰਾਲੀ ਸਾੜਨ ਦੇ ਮਾਮਲੇ ਸੈਟਲਾਈਟ ਵੱਲੋਂ ਟਰੇਸ ਕੀਤੇ ਗਏ ਸਨ ਜਿਨਾਂ ਵਿੱਚੋਂ 113 ਸਥਾਨਾ ਤੇ ਪ੍ਰਸ਼ਾਸਨ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਨੇ ਤੁਰੰਤ ਮੌਕੇ ਤੇ ਜਾ ਕੇ ਕਾਰਵਾਈ ਕੀਤੀ ਪਰ ਇਹਨਾਂ ਵਿੱਚੋਂ ਕੁੱਲ 48 ਮਾਮਲੇ ਅਜਿਹੇ ਨਜ਼ਰ ਆਏ ਜਿੱਥੇ ਖੇਤਾਂ ਵਿੱਚ ਮੌਕੇ ਤੇ ਅੱਗ ਲੱਗੀ ਪਾਈ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਿਫਾਰਿਸ਼ ਤੇ ਇਹਨਾਂ 48 ਦੇ 48 ਮਾਮਲਿਆਂ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਖੇਤ ਮਾਲਕਾਂ ਦੇ ਖਿਲਾਫ ਰੈਡ ਐਂਟਰੀ ਕਰਕੇ 48 ਐਫਆਈਆਰ ਜ਼ਿਲਾ ਗੁਰਦਾਸਪੁਰ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀਆਂ ਦਰਜ ਕੀਤੀਆਂ ਗਈਆਂ ਹਨ।
ਉੱਥੇ ਹੀ ਦੱਸ ਦਈਏ ਕਿ ਖੇਤਾਂ ਵਿੱਚ ਅੱਗ ਲਗਾਉਣ ਦੇ ਟਰੇਸ ਕੀਤੇ ਗਏ 113 ਮਾਮਲਿਆਂ ਵਿੱਚੋਂ 74 ਮਾਮਲਿਆਂ ਵਿੱਚ ਖੇਤਾਂ ਦੇ ਮਾਲਕਾਂ ਨੂੰ ਕਾਰਨ ਦੱਸੋ ਨੋਟਿਸ ਜਾਂ ਫਿਰ ਚੇਤਾਵਨੀ ਪੱਤਰ ਵੀ ਭੇਜੇ ਗਏ ਹਨ । ਦੂਜੇ ਪਾਸੇ ਜੇਕਰ ਹਵਾ ਦੀ ਗੁਣਵੱਤਾ ਯਾਨੀ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ ਹਵਾ ਦੀ ਗੁਣਵੱਤਾ 8 ਨਵੰਬਰ ਦਿਵਾਲੀ ਦੀ ਰਾਤ ਤੋਂ ਬਾਅਦ 360 ਦਾ ਅੰਕੜਾ ਪਾਰ ਕਰ ਗਈ ਹੈ ਜੋ ਸਿਹਤ ਲਈ ਬੇਹਦ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂਕਿ ਏਅਰ ਕੁਆਲਿਟੀ ਇੰਡੈਕਸ 100 ਤਕ ਹੀ ਸੁਰੱਖਿਤ ਮੰਨਿਆ ਜਾਂਦਾ ਹੈ। ਹਾਲਾਂਕਿ ਜਾਨਕਾਰ ਦੱਸ ਰਹੇ ਹਨ ਕਿ ਇਸਦਾਂ ਕਾਰਨ ਸਿਰਫ ਖੇਤਾਂ ਵਿੱਚ ਲਗਾਈ ਗਈ ਅੱਗ ਹੀ ਨਹੀਂ ਬਲਕਿ ਦਿਵਾਲੀ ਦੀ ਰਾਤ ਨੂੰ ਚਲੇ ਪਟਾਕੇ ਵੀ ਹਨ ਪਰ ਸਾਫ ਤੌਰ ਤੇ ਹਵਾ ਦੀ ਗੁਣਵੱਤਾ ਦਾ ਇਹ ਸੁੱਚਕਾਂਕ ਦਿਲ ਅਤੇ ਸਾਹ ਦੇ ਰੋਗੀਆਂ , ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਲਈ ਨੁਕਸਾਨ ਦੇ ਸਾਬਿਤ ਹੋ ਸਕਦਾ ਹੈ।
- Download Babushahi App
-
-