ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਐਮਰਜੈਂਸੀ ਦੌਰਾਨ 5 ਯੂਨਿਟ ਖ਼ੂਨ ਦਾਨ ਕੀਤਾ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2026 : ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਝੋਕ ਡਿਪੂਲਾਣਾ ਜ਼ਿਲਾ ਫਾਜ਼ਿਲਕਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਸੇਵਾਦਾਰ ਨਿਤਿਨ ਗੋਇਲ ਇੰਸਾਂ ਪੁੱਤਰ ਨਰਿੰਦਰ ਗੋਇਲ ਇੰਸਾਂ ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਅਮਰੀਕ ਸਿੰਘ ਇੰਸਾਂ ਪੁੱਤਰ ਕਰਨੈਲ ਸਿੰਘ, ਇੱਕ ਮਰੀਜ਼ ਵਾਸੀ ਰਾਮਾਂ ਮੰਡੀ ਜ਼ਿਲਾ ਬਠਿੰਡਾ ਜੋ ਕਿ ਏਮਜ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਧੋਬੀਆਣਾ ਨਗਰ ਦੇ ਸੇਵਾਦਾਰ ਗੁਰਪ੍ਰੀਤ ਇੰਸਾਂ ਪੁੱਤਰ ਭੋਲਾ ਸਿੰਘ ਇੰਸਾਂ, ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਅਮਨਦੀਪ ਇੰਸਾਂ ਪੁੱਤਰ ਸੁਦੇਸ਼ ਕੁਮਾਰ ਇੰਸਾਂ ਤੋਂ ਇਲਾਵਾ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਉਦੇ ਚੰਦ ਇੰਸਾਂ ਪੁੱਤਰ ਰਾਮ ਯਸ਼ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਦੱਸਣਯੋਗ ਹੈ ਕਿ ਅਮਨਦੀਪ ਇੰਸਾਂ ਨੇ ਅੱਜ 63ਵੀਂ ਵਾਰ ਖ਼ੂਨਦਾਨ ਕੀਤਾ।
- Download Babushahi App
-
-