ਡਾ. ਧਰਮਵੀਰ ਗਾਂਧੀ ਨੇ 'ਵੰਦੇ ਮਾਤਰਮ' ਦੀ ਭਾਸ਼ਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ
'ਵੰਦੇ ਮਾਤਰਮ' ਦਾ ਪੰਜਾਬੀ ਅਨੁਵਾਦ ਕਰਵਾਇਆ ਜਾਵੇ: ਧਰਮਵੀਰ ਗਾਂਧੀ
ਬਾਬੂਸ਼ਾਹੀ ਬਿਊਰੋ
ਪਟਿਆਲਾ 24 ਅਗਸਤ, 2026
ਕਾਂਗਰਸ ਦੇ ਮੈਂਬਰ ਪਾਰਲੀਮੈਂਟ (MP) ਡਾ. ਧਰਮਵੀਰ ਗਾਂਧੀ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ ਭਾਸ਼ਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ 'ਵੰਦੇ ਮਾਤਰਮ' ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕ ਇਸ ਦੇ ਅਰਥਾਂ ਨੂੰ ਆਸਾਨੀ ਨਾਲ ਸਮਝ ਸਕਣ ਅਤੇ ਗਾ ਸਕਣ।
ਡਾ. ਗਾਂਧੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ 'ਵੰਦੇ ਮਾਤਰਮ' ਦੀ ਸੰਸਕ੍ਰਿਤ ਭਾਸ਼ਾ ਬਹੁਤ ਔਖੀ ਹੈ। ਉਨ੍ਹਾਂ ਕਿਹਾ ਕਿ ਲੋਕ 6 ਪੈਰ੍ਹੇ ਗਾਉਣ ਦੀ ਗੱਲ ਕਰਦੇ ਹਨ, ਜਦਕਿ ਉਨ੍ਹਾਂ ਕੋਲੋਂ ਤਾਂ ਇਸ ਦੇ 2 ਪੈਰ੍ਹੇ ਵੀ ਠੀਕ ਤਰ੍ਹਾਂ ਨਹੀਂ ਗਾਏ ਜਾਂਦੇ। ਉਨ੍ਹਾਂ ਦਾ ਮੰਨਣਾ ਹੈ ਕਿ ਪੂਰੇ ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਦਾ ਇਹੀ ਹਾਲ ਹੈ ਕਿਉਂਕਿ ਸੰਸਕ੍ਰਿਤ ਆਮ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਨਹੀਂ ਹੈ, ਇਸ ਲਈ ਇਸ ਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ।
- Download Babushahi App
-
-