ਜਰਮਨੀ ਵਿਚ ਝੀਲ ਵਿਚ ਡੁੱਬਣ ਨਾਲ ਨੌਜਵਾਨ ਦੀ ਮੌਤ
ਪਰਿਵਾਰ ਵੱਲੋਂ ਮ੍ਰਿਤਕ ਦੇਹ ਲਿਆਉਣ ਦੀ ਮੰਗ
ਬਲਰਾਜ ਸਿੰਘ ਰਾਜਾ/ ਬਾਬੂ਼ਸ਼ਾਹੀ ਬਿਊਰੋ
ਬਾਬਾ ਬਕਾਲਾ ਸਾਹਿਬ, 3 ਜੁਲਾਈ : ਪਿੰਡ ਬੁੱਢਾ-ਥੇਹ ਦੇ ਨੌਜਵਾਨ ਦੀ ਜਰਮਨੀ ਵਿਚ ਝੀਲ ਡੁੱਬਣ ਨਾਲ ਮੌਤ ਹੋ ਜਾਣ ਸਬੰਧੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੀ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁੱਢਾ-ਥੇਹ ਬਿਆਸ ਦਾ ਨੌਜਵਾਨ ਹਰਸ਼ਪ੍ਰੀਤ ਸਿੰਘ 17 ਸਾਲ ਜੋ ਕਿ ਆਪਣੇ ਪਿਤਾ ਕੁਲਦੀਪ ਸਿੰਘ ਢਿੱਲੋਂ ਕੋਲ ਕਰੀਬ ਇਕ ਸਾਲ ਪਹਿਲਾ ਮਿਲਣ ਗਿਆ ਸੀ। ਉਸ ਦਾ ਪਿਤਾ ਕਰੀਬ 7 ਸਾਲ ਤੋ ਉੱਥੇ ਹੀ ਕੰਮ ਕਰ ਰਿਹਾ ਹੈ। 30 ਜੂਨ ਦੀ ਸਾਮ ਨੂੰ ਹਰਸ਼ ਆਪਣੇ ਦੋਸਤਾ ਨਾਲ ਝੀਲ ਤੇ ਘੁੰਮਣ ਗਿਆ ਸੀ ਉੱਥੇ ਨਹਾਉਂਦੇ ਸਮੇਂ ਝੀਲ ਵਿਚ ਡੁੱਬਣ ਨਾਲ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਬਚਾਅ ਕਾਰਜ ਟੀਮਾਂ ਨਾਲ ਮਿਲ ਕੇ ਕਾਫ਼ੀ ਮਿਹਨਤ ਮਗਰੋਂ ਮ੍ਰਿਤਕ ਦੇਹ ਬਾਹਰ ਕੱਢੀ ਗਈ। ਇਹ ਖ਼ਬਰ ਉਨ੍ਹਾਂ ਦੇ ਪਿੰਡ ਮਿਲਣ ਤੇ ਪਿੰਡ ਵਿਚ ਮਾਤਮ ਦਾ ਮਾਹੌਲ ਛਾ ਗਿਆ। ਮ੍ਰਿਤਕ ਨੌਜਵਾਨ ਨੇ ਦਸਵੀਂ ਪਾਸ ਕੀਤੀ ਸੀ ਅਤੇ ਭੈਣ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੀ ਮਾਂ ਅਤੇ ਭੈਣ ਨੇ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਬੁੱਢਾ ਥੇਹ ਲਿਆਂਦੀ ਜਾਵੇ।
- Download Babushahi App
-
-