ਗੇਟ ਖੁੱਲਾ ਦੇਖ ਕੇ ਸਰੇਆਮ ਘਰ ਵਿੱਚ ਵੜਿਆ ਨਕਾਬਪੋਸ਼
ਘਰ ਦੇ ਅੰਦਰ ਇਕੱਲੀ ਬੈਠੀ ਔਰਤ ਦੇ ਪਹਿਲੇ ਲਾਏ ਪੈਰੀ ਹੱਥ ਤੇ ਫੇਰ ਕੰਨ ਦੀਆਂ ਬਾਲੀਆਂ ਲਾਹ ਕੇ ਹੋਇਆ ਫਰਾਰ, ਘਟਨਾ ਸੀਸੀ ਟੀਵੀ ਵਿੱਚ ਹੋਈ ਕੈਦ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਥਾਨਾ ਧਾਰੀਵਾਲ ਦੇ ਤਹਿਤ ਆਉਂਦੇ ਪਿੰਡ ਕੋਟ ਸੰਤੋਖ ਰਾਏ ਵਿੱਚ ਇੱਕ ਘਰ ਦਾ ਗੇਟ ਖੁੱਲਾ ਦੇਖ ਕੇ ਮੋਟਰਸਾਈਕਲ ਤੇ ਆਏ ਦੋ ਨਕਾਬ ਪੋਸ਼ ਨੌਜਵਾਨਾਂ ਵਿੱਚੋਂ ਇੱਕ ਗੇਟ ਦੇ ਅੰਦਰ ਵੜ ਗਿਆ ਤੇ ਘਰ ਬਰਾਂਡੇ ਵਿੱਚ ਇਕੱਲੀ ਬੈਠੀ ਬਜ਼ੁਰਗ ਮਹਿਲਾ ਦੇ ਪੈਰੀ ਹੱਥ ਲਗਾਏ ਤੇ ਫਿਰ ਇਕਦਮ ਦੋਨੋਂ ਕੰਨਾਂ ਦੀਆਂ ਬਾਲੀਆਂ ਲਾਹ ਕੇ ਫਰਾਰ ਹੋ ਗਿਆ। ਉਸ ਦਾ ਦੂਸਰਾ ਸਾਥੀ ਬਾਹਰ ਮੋਟਰਸਾਈਕਲ ਸਟਾਰ ਕਰਕੇ ਖੜਾ ਸੀ। ਰੌਲਾ ਪੈਣ ਤੇ ਬਜ਼ੁਰਗ ਮਹਿਲਾ ਦਾ ਲੜਕਾ ਅਮਰੀਕ ਸਿੰਘ ਅਤੇ ਕੁਝ ਲੋਕੀਂ ਉਹਨਾਂ ਦੇ ਪਿੱਛੇ ਗਏ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ।
ਪੀੜਿਤ ਪਰਿਵਾਰ ਵੱਲੋਂ 112 ਨੰਬਰ ਤੇ ਕੰਪਲੇਂਟ ਲਿਖਾਈ ਗਈ ਤਾਂ ਥਾਣਾ ਧਾਲੀਵਾਲ ਦੇ ਐਸਐਚਓ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ।
ਬਜ਼ੁਰਗ ਔਰਤ ਦੇ ਲੜਕੇ ਅਮਰੀਕ ਸਿੰਘ ਅਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਦਿਨ ਦੁਪਹਿਰ ਵੇਲੇ ਹੀ ਇਹ ਭਰੇ ਬਾਜ਼ਾਰ ਦੇ ਵਿੱਚ ਘਟਨਾ ਹੋਈ ਹੈ ਅਮਰੀਕ ਸਿੰਘ ਦਾ ਘਰ ਰੋਡ ਦੇ ਉੱਪਰ ਹੈ ਅਤੇ ਦਿਨ ਵੇਲੇ ਹੀ ਝਪਟ ਮਾਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਝਪਟਮਾਰਾਂ ਨੂੰ ਛੇਤੀ ਕਾਬੂ ਕੀਤਾ ਜਾਵੇ ।
- Download Babushahi App
-
-