ਗੀਤ ਸੰਗੀਤ ਅਤੇ ਫਿਲਮਾਂ ਦਾ ਮਕਸਦ ਕਲਾ ਰਾਹੀਂ ਚੰਗੇ ਸੁਨੇਹੇ ਨਾਲ ਲੋਕਾਂ ਦੇ ਦਿਲ ਜਿੱਤਣਾ ਹੁੰਦਾ ਹੈ- ਹਰਭਜਨ ਮਾਨ
‘ਇਹ ਦਿਨ ਰੋਜ਼ ਨੀ ਆਉਣੇ’ ਫਿਲਮ ਨੇ ਜ਼ਿੰਦਾਦਿਲੀ ਦਾ ਹੋਕਾ ਦਿੱਤਾ ਹੈ – ਨਿਰਮਲ ਜੌੜਾ
ਲੁਧਿਆਣਾ/ਚੰਡੀਗੜ੍ਹ, 12 ਅਕਤੂਬਰ 2026- ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੇ ਲੋਕ-ਮਹਿਬੂਬ ਕਲਾਕਾਰ ਹਰਭਜਨ ਮਾਨ ਨੇ ਪੰਜਾਬੀ ਸਾਹਿਤ , ਸਭਿਆਚਾਰ , ਸੰਗੀਤ ਅਤੇ ਫਿਲਮਾਂ ਦੀ ਗੱਲ ਕਰਦਿਆਂ ਕਿਹਾ ਅਸਲੀ ਕਲਾ ਉਹ ਹੁੰਦੀ ਹੈ ਜੋ ਸਮਾਜ ਨੂੰ ਕੋਈ ਸਾਰਥਿਕ ਸੁਨੇਹਾ ਦੇਵੇ। ਮਾਨ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੰਗੀਤ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਨੂੰ ਮੁਖਾਵਿਤ ਹੋ ਰਹੇ ਹਨ ਤੇ ਉਹਨਾਂ ਨੇ ਹਮੇਸ਼ਾਂ ਮਿਆਰੀ ਗੱਲ ਕੀਤੀ ਹੈ ਜਿਸਨੂੰ ਲੋਕਾਂ ਨੇ ਭਰਵਾਂ ਪਿਆਰ ਸਤਿਕਾਰ ਦਿੱਤਾ ਹੈ। ਅੱਜ ਲੁਧਿਆਣਾ ਵਿੱਚ ਮਾਲਵਾ ਰੰਗਮੰਚ ਪੰਜਾਬ ਵੱਲੋਂ ਪੰਜਾਬੀ ਫਿਲਮ ‘ਇਹ ਦਿਨ ਰੋਜ਼ ਨੀ ਆਉਣੇ’ ਦੇ ਕਲਾਕਾਰਾਂ ਦੇ ਕੀਤੇ ਸਨਾਮਾਨ ਸਮੇਂ ਗੱਲ ਕਰਦਿਆ ਹਰਭਜਨ ਮਾਨ ਨੇ ਕਿਹਾ ਕਿ ਫਿਲਮਾਂ ਬਨਾਉਣ ਦਾ ਮਕਸਦ ਸਿਰਫ ਪੈਸੇ ਕਮਾੳੇੁਣਾ ਨਹੀਂ ਹੁੰਦਾ ਸਗੋਂ ਲੋਕਾਂ ਦੇ ਦਿਲ ਜਿੱਤਣਾ ਹੁੰਦਾ ਹੈ।
ਉਹਨਾਂ ਕਿਹਾ ਕਿ ਮੈਂ ਦੇਸ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦਾ ਰਿਣੀ ਰਹਾਂਗਾ ਜਿੰਨਾ ਨੇ ਮੇਰੇ ਗੀਤਾਂ ਅਤੇ ਫਿਲਮਾਂ ਨੂੰ ਹੁੰਗਾਰਾ ਦੇਕੇ ਮੈਨੂੰ ਅਤੇੇ ਮੇਰੀ ਟੀਮ ਹਮੇਸ਼ਾ ਹੋਰ ਵਧੇਰੇ ਕਾਰਜ਼ ਕਰਨ ਲਈ ਪ੍ਰੇਰਿਆ ਹੈ।ਇਸ ਮੌਕੇ ‘ਇਹ ਦਿਨ ਰੋਜ਼ ਨੀ ਆਉਣੇ’ ਫਿਲਮ ਦੇ ਨਿਰਦੇਸ਼ਕ ਅਨੀਤ ਸੇਖੋਂ ਨੇ ਕਿਹਾ ਕਿ ਇਸ ਫਿਲਮ ਨੂੰ ਲੋਕ ਪਰਿਵਾਰਾਂ ਸਮੇਤ ਦੇਖ ਰਹੇ ਹਨ ਕਿਉਂਕਿ ਇਹ ਫਿਲਮ ਬੱਚਿਆਂ ਅਤੇ ਮਾਪਿਆਂ ਦੀ ਸਾਂਝ ਦੇ ਦੁਆਲੇ ਘੁਮਦੀ ਹੈ।
ਮਾਲਵਾ ਰੰਮਗਮੰਚ ਪੰਜਾਬ ਦੇ ਸਕੱਤਰ ਪ੍ਰੋਫੈਸਰ ਨਿਰਮਲ ਜੌੜਾ ਨੇ ਕਿਹਾ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਹਰਭਜਨ ਮਾਨ ਨੇ ਬਹੁਤ ਸ਼ਿੱਦਤ ਨਾਲ ਪੰਜਾਬੀ ਫਿਲਮਾਂ ਨੂੰ ਨਵੀਂ ਲੋਕ ਪੱਖੀ ਦਿੱਖ ਦਿੱਤੀ ਸੀ ਅਤੇ ਅੱਜ ‘ਇਹ ਦਿਨ ਰੋਜ਼ ਨੀ ਆਉਣੇ’ ਫਿਲਮ ਬਣਾਕੇ ਸਿੱਧ ਕੀਤਾ ਹੈ ਕਿ ਉਹ ਆਪਣੀ ਦ੍ਰਿੜਤਾ ਤੇ ਪਹਿਰਾ ਵੀ ਦੇ ਰਹੇ ਹਨ। ਨਿਰਮਲ ਜੌੜਾ ਨੇ ਕਿਹਾ ਕਿ ਇਸ ਫਿਲਮ ਨੇ ਜ਼ਿੰਦਾਦਿਲੀ ਦਾ ਹੋਕਾ ਦਿੱਤਾ ਹੈ। ਖੁਸ਼ੀ ਵਾਲੀ ਗੱਲ ਹੈ ਕਿ ਕਨੇਡਾ ਦੀ ਧਰਤੀ ਦੇ ਜੰਮਪਲ ਅਵਨਾਸ਼ ਮਾਨ ਨੇ ਆਪਣੇ ਕਿਰਦਾਰ ਰਾਹੀਂ ਪੰਜਾਬੀ ਫਿਲਮਾਂ ਵਿੱਚ ਆਪਣਾ ਚੰਗਾ ਸਥਾਨ ਬਣਾਇਆ ਹੈ ਅਤੇ ਸਾਨੂੰ ਇਕ ਚੰਗਾ ਹੀਰੋ ਮਿਿਲਆ ਹੈ। ਇਸ ਮੌਕੇ ਮਾਲਵਾ ਰੰਗਮੰਚ ਪੰਜਾਬ ਵੱਲੋਂ ਹਰਭਜਨ ਮਾਨ, ਨਿਰਦੇਸ਼ਕ ਅਨੀਤ ਸੇਖੋਂ,ਹੀਰੋਇਨ ਹੀਰ ਅੱਛਰਾ ,ਅਰੁਣਾ ਬੈਨੀਵਾਲ ਅਤੇ ਸੁਖਮਣੀ ਕੌਰ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
- Download Babushahi App
-
-