ਗਾਇਕ ਕੁਲਦੀਪ ਜੋਧਪੁਰੀਆ ਦਾ ਗੀਤ ‘ਫਾਦਰ ਲੈਂਡ’ ਬਣਿਆ ਲੋਕਾਂ ਦੀ ਪਹਿਲੀ ਪਸੰਦ
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜ਼ਮੀਨਾਂ ਦੀ ਸੰਭਾਲ ਕਰਨ ਦਾ ਦਿੱਤਾ ਸੁਨੇਹਾ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 19 ਅਕਤੂਬਰ 2026: ਗਾਇਕ ਕੁਲਦੀਪ ਜੋਧਪੁਰੀਆ ਦਾ ਨਵਾਂ ਗੀਤ ‘ਫਾਦਰ ਲੈਂਡ’ ਜਸਮਨ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਗੁਰਦਾਸ ਮਾਨ ਨੂੰ ਸਮਰਪਿਤ ਗੀਤ ਗਾ ਕੇ ਚਰਚਾ ਵਿੱਚ ਆਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਜੋਧਪੁਰੀਆ ਨੇ ਦੱਸਿਆ ਕਿ ‘ਫਾਦਰ ਲੈਂਡ’ ਦੇ ਬੋਲ ਉਨ੍ਹਾਂ ਨੇ ਖ਼ੁਦ ਲਿਖੇ ਹਨ ਅਤੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਹ ਪ੍ਰੋਜੈਕਟ ਲਖਵੀਰ ਰਿੰਕੂ ਬਾਗੜਵਾਲੀ ਦਾ ਹੈ। ਗੀਤ ਦਾ ਸੰਗੀਤ ਬਲੈਕਪਨ ਨੇ ਤਿਆਰ ਕੀਤਾ ਹੈ, ਜਦ ਕਿ ਵੀਡੀਓ ਮਿੱਟੂ ਉਬਰਾਏ ਅਤੇ ਅੰਕ ਨੂਰ ਵੱਲੋਂ ਬਣਾਈ ਗਈ ਹੈ। ਇਸ ਸਮੇਂ ਗਾਇਕ ਕੁਲਦੀਪ ਜੋਧਪੁਰੀਆ ਦਾ ਨਵਾਂ ਆਇਆ ਗੀਤ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੀਤ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀਆਂ ਜ਼ਮੀਨਾਂ ਤੇ ਵਿਰਾਸਤੀ ਸਰਮਾਏ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਗੀਤ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੋਚ ਅਪਣਾਉਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦੇਣਾ ਹੈ।
- Download Babushahi App
-
-