ਮਾਨਸਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ 70ਵੀਆਂ ਗਰਮ ਰੁੱਤ ਖੇਡਾਂ ਦੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਮਾਨਸਾ, 29 ਅਗਸਤ 2026 :ਜ਼ਿਲ੍ਹਾ ਪੱਧਰੀ 70ਵੀਆਂ ਗਰਮ ਰੁੱਤ ਖੇਡਾਂ ਤਹਿਤ ਰਾਈਫ਼ਲ ਸ਼ੂਟਿੰਗ ਦੇ ਮੁਕਾਬਲੇ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਫਫੜੇ ਭਾਈਕੇ ਵਿਖੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਪ੍ਰਿੰਸੀਪਲ ਕੁਲਦੀਪ ਸਿੰਘ, ਬਲਾਕ ਨੋਡਲ ਅਫ਼ਸਰ ਮਾਨਸਾ ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ ਅਤੇ ਰਾਈਫ਼ਲ ਸ਼ੂਟਿੰਗ ਵਰਗੀਆਂ ਖੇਡਾਂ ਖਿਡਾਰੀਆਂ ਵਿੱਚ ਇਕਾਗਰਤਾ, ਅਨੁਸ਼ਾਸਨ, ਸਬਰ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਰ-ਜਿੱਤ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਨਾਲ ਮੈਦਾਨ ਵਿੱਚ ਉਤਰਨਾ ਹੀ ਇੱਕ ਸੱਚੇ ਖਿਡਾਰੀ ਦੀ ਪਹਿਚਾਣ ਹੈ।
ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗਾਂ ਅਤੇ ਸ਼੍ਰੇਣੀਆਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ।
10 ਮੀਟਰ ਏਅਰ ਪਿਸਟਲ ਅੰਡਰ-14 ਮੁੰਡੇ ਵਰਗ ਵਿੱਚ ਗੁਰਨੂਰ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਪਹਿਲਾ, ਹਰਵੀਰ ਸਿੰਘ (ਜ਼ੋਨ ਮਾਨਸਾ) ਨੇ ਦੂਜਾ ਅਤੇ ਯਸ਼ਨੂਰ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਪੀਪ ਸਾਈਟ ਅੰਡਰ-14 ਮੁੰਡੇ ਵਰਗ ਵਿੱਚ ਸਮਰਵੀਰ ਸਿੰਘ (ਜ਼ੋਨ ਫਫੜੇ ਭਾਈਕੇ) ਪਹਿਲੇ, ਗੁਰਕੁਦਰਤ ਸਿੰਘ (ਜ਼ੋਨ ਮਾਨਸਾ) ਦੂਜੇ ਅਤੇ ਦੀਪਇੰਦਰ ਸਿੰਘ (ਜ਼ੋਨ ਭੀਖੀ) ਤੀਜੇ ਸਥਾਨ ’ਤੇ ਰਹੇ।
10 ਮੀਟਰ ਓਪਨ ਸਾਈਟ ਅੰਡਰ-14 ਮੁੰਡੇ ਵਰਗ ਵਿੱਚ ਦਿਲਰਾਜ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਪਹਿਲਾ, ਸਿਫਤਵੀਰ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਦੂਜਾ ਅਤੇ ਜਾਵੇਸ਼ ਸ਼ਰਮਾ (ਜ਼ੋਨ ਭੀਖੀ) ਨੇ ਤੀਜਾ ਸਥਾਨ ਹਾਸਲ ਕੀਤਾ।
10 ਮੀਟਰ ਏਅਰ ਪਿਸਟਲ ਅੰਡਰ-14 ਕੁੜੀਆਂ ਵਰਗ ਵਿੱਚ ਜੈਸਮੀਨ ਕੌਰ (ਜ਼ੋਨ ਮਾਨਸਾ) ਪਹਿਲੇ, ਸੁਮਨਪ੍ਰੀਤ ਕੌਰ (ਜ਼ੋਨ ਭੀਖੀ) ਦੂਜੇ ਅਤੇ ਰਣਵੀਰ ਕੌਰ (ਜ਼ੋਨ ਭੀਖੀ) ਤੀਜੇ ਸਥਾਨ ’ਤੇ ਰਹੀ।
10 ਮੀਟਰ ਪੀਪ ਸਾਈਟ ਅੰਡਰ-14 ਕੁੜੀਆਂ ਵਰਗ ਵਿੱਚ ਐਸ਼ਰੀਤ ਕੌਰ (ਜ਼ੋਨ ਭੀਖੀ) ਨੇ ਪਹਿਲਾ, ਜੈਸਮੀਨ ਕੌਰ (ਜ਼ੋਨ ਭੀਖੀ) ਨੇ ਦੂਜਾ ਅਤੇ ਸਿਰਵਨਜੀਤ ਕੌਰ (ਜ਼ੋਨ ਬੁਢਲਾਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਓਪਨ ਸਾਈਟ ਅੰਡਰ-14 ਕੁੜੀਆਂ ਵਰਗ ਵਿੱਚ ਨਿਮਰਤ ਕੌਰ (ਜ਼ੋਨ ਭੀਖੀ) ਪਹਿਲੇ, ਮਾਨਸੀ (ਜ਼ੋਨ ਫਫੜੇ ਭਾਈਕੇ) ਦੂਜੇ ਅਤੇ ਦਕਸ਼ਨੂਰ ਕੌਰ (ਜ਼ੋਨ ਬੋਹਾ) ਤੀਜੇ ਸਥਾਨ ’ਤੇ ਰਹੀ।
10 ਮੀਟਰ ਏਅਰ ਪਿਸਟਲ ਅੰਡਰ-17 ਮੁੰਡੇ ਵਰਗ ਵਿੱਚ ਉਦੈਵੀਰ ਸਿੰਘ ਸਿੱਧੂ (ਜ਼ੋਨ ਫਫੜੇ ਭਾਈਕੇ) ਨੇ ਪਹਿਲਾ, ਰੋਮਨਦੀਪਸਿੰਘ (ਜ਼ੋਨ ਬੁਢਲਾਡਾ) ਨੇ ਦੂਜਾ ਅਤੇ ਮਨਿੰਦਰ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਤੀਜਾ ਸਥਾਨ ਹਾਸਲ ਕੀਤਾ।
10 ਮੀਟਰ ਪੀਪ ਸਾਈਟ ਅੰਡਰ-17 ਮੁੰਡੇ ਵਰਗ ਵਿੱਚ ਇਵਤਾਸ਼ ਸਿੰਘ ਚਹਿਲ (ਜ਼ੋਨ ਭੀਖੀ) ਪਹਿਲੇ, ਕਰਨਵੀਰ ਸਿੰਘ (ਜ਼ੋਨ ਮਾਨਸਾ) ਦੂਜੇ ਅਤੇ ਜਸ਼ਨਪ੍ਰੀਤ ਸਿੰਘ (ਜ਼ੋਨ ਭੀਖੀ) ਤੀਜੇ ਸਥਾਨ ’ਤੇ ਰਹੇ।
10 ਮੀਟਰ ਓਪਨ ਸਾਈਟ ਅੰਡਰ-17 ਮੁੰਡੇ ਵਰਗ ਵਿੱਚ ਏਕਮਜੋਤ ਸਿੰਘ (ਜ਼ੋਨ ਬੋਹਾ) ਨੇ ਪਹਿਲਾ, ਗੁਰਨੂਰ ਸਿੰਘ (ਜ਼ੋਨ ਬੋਹਾ) ਨੇ ਦੂਜਾ ਅਤੇ ਸਤਗੁਰ ਪੁਰੀ (ਜ਼ੋਨ ਬੋਹਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਏਅਰ ਪਿਸਟਲ ਅੰਡਰ-17 ਕੁੜੀਆਂ ਵਰਗ ਵਿੱਚ ਪ੍ਰਭਜੋਤ ਸ਼ਰਮਾ (ਜ਼ੋਨ ਭੀਖੀ) ਪਹਿਲੇ, ਮਹਿਕਦੀਪ ਕੌਰ (ਜ਼ੋਨ ਭੀਖੀ) ਦੂਜੇ ਅਤੇ ਏਕਮਜੋਤ ਕੌਰ (ਜ਼ੋਨ ਭੀਖੀ) ਤੀਜੇ ਸਥਾਨ ’ਤੇ ਰਹੀ।
10 ਮੀਟਰ ਪੀਪ ਸਾਈਟ ਅੰਡਰ-17 ਕੁੜੀਆਂ ਵਰਗ ਵਿੱਚ ਹਰਮਨਦੀਪ ਕੌਰ (ਜ਼ੋਨ ਭੀਖੀ) ਨੇ ਪਹਿਲਾ, ਕਰਮਨਦੀਪ ਕੌਰ (ਜ਼ੋਨ ਭੀਖੀ) ਨੇ ਦੂਜਾ ਅਤੇ ਕੋਮਲਪ੍ਰੀਤ ਕੌਰ (ਜ਼ੋਨ ਬੋਹਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਓਪਨ ਸਾਈਟ ਅੰਡਰ-17 ਕੁੜੀਆਂ ਵਰਗ ਵਿੱਚ ਰਮਨਪ੍ਰੀਤ ਕੌਰ (ਜ਼ੋਨ ਬੋਹਾ) ਪਹਿਲੇ, ਜਸ਼ਨਪ੍ਰੀਤ ਕੌਰ ਦੂਜੇ ਅਤੇ ਹਰਸਿਮਰਤ ਕੌਰ (ਜ਼ੋਨ ਬੁਢਲਾਡਾ) ਤੀਜੇ ਸਥਾਨ ’ਤੇ ਰਹੀ।
10 ਮੀਟਰ ਏਅਰ ਪਿਸਟਲ ਅੰਡਰ-19 ਮੁੰਡੇ ਵਰਗ ਵਿੱਚ ਦਿਲਜੀਤ ਸਿੰਘ ਸਿੱਧੂ (ਜ਼ੋਨ ਫਫੜੇ ਭਾਈਕੇ) ਨੇ ਪਹਿਲਾ, ਪੁਖਰਾਜ ਮੋਦਗਿੱਲ (ਜ਼ੋਨ ਫਫੜੇ ਭਾਈਕੇ) ਨੇ ਦੂਜਾ ਅਤੇ ਏਕਮਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਪੀਪ ਸਾਈਟ ਅੰਡਰ-19 ਮੁੰਡੇ ਵਰਗ ਵਿੱਚ ਮਨਤੇਸ਼ਵਰ ਸਿੰਘ (ਜ਼ੋਨ ਬੁਢਲਾਡਾ) ਨੇ ਪਹਿਲਾ, ਹਰਮਨ ਸਿੰਘ (ਜ਼ੋਨ ਫਫੜੇ ਭਾਈਕੇ) ਨੇ ਦੂਜਾ ਅਤੇ ਗੁਰਮੰਨਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
10 ਮੀਟਰ ਏਅਰ ਪਿਸਟਲ ਅੰਡਰ-19 ਕੁੜੀਆਂ ਵਰਗ ਵਿੱਚ ਹਰਸ਼ਇੰਦਰ ਸ਼ਰਮਾ (ਜ਼ੋਨ ਭੀਖੀ) ਨੇ ਪਹਿਲਾ, ਵੰਸਿਕਾ (ਜ਼ੋਨ ਮਾਨਸਾ) ਨੇ ਦੂਜਾ ਅਤੇ ਤਾਨਿਆ (ਜ਼ੋਨ ਭੀਖੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
10 ਮੀਟਰ ਪੀਪ ਸਾਈਟ ਅੰਡਰ-19 ਕੁੜੀਆਂ ਵਰਗ ਵਿੱਚ ਜੈਸਮੀਨ ਕੌਰ (ਜ਼ੋਨ ਬੋਹਾ) ਨੇ ਪਹਿਲਾ, ਮਨਜੋਤ ਕੌਰ (ਜ਼ੋਨ ਬੋਹਾ) ਨੇ ਦੂਜਾ ਅਤੇ ਜਸ਼ਨਦੀਪ ਕੌਰ (ਜ਼ੋਨ ਬੋਹਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮੁਕਾਬਲਿਆਂ ਦੌਰਾਨ ਵੱਖ-ਵੱਖ ਜ਼ੋਨਾਂ ਤੋਂ ਪੁੱਜੇ ਖਿਡਾਰੀਆਂ ਨੇ ਆਪਣੀ ਨਿਸ਼ਾਨੇਬਾਜ਼ੀ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਲੈਕਚਰਾਰ ਸਰਬਜੀਤ ਸਿੰਘ, ਲੈਕਚਰਾਰ ਜਗਤਾਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-