ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਵਰਿੰਦਰ ਵਾਲੀਆ ਨੂੰ
ਸਨਮਾਨ ਸਮਾਗਮ 29 ਮਾਰਚ 2026 ਨੂੰ ਫਗਵਾੜਾ ਵਿਖੇ ਆਯੋਜਿਤ ਕੀਤਾ ਜਾਵੇਗਾ- ਗੰਡਮ,ਪਲਾਹੀ
ਫਗਵਾੜਾ, 11 ਮਾਰਚ 2026- ਪੰਜਾਬੀ ਵਿਰਸਾ ਟਰੱਸਟ(ਰਜਿ:) ਵੱਲੋਂ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਪ੍ਰਸਿੱਧ ਪੱਤਰਕਾਰ ਵਰਿੰਦਰ ਵਾਲੀਆ ਨੂੰ ਅਤੇ ਦੱਸਵਾਂ-2025 ਮਾਣ ਮੱਤਾ ਪੱਤਰਕਾਰ ਪੁਰਸਕਾਰ ਕਾਲਮਨਵੀਸ ਡਾ: ਅਮਨਪ੍ਰੀਤ ਸਿੰਘ ਬਰਾੜ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿਛਲੇ ਵਰ੍ਹੇ ਪ੍ਰੋ: ਪਿਆਰਾ ਸਿੰਘ ਭੋਗਲ ਯਾਦਗਾਰੀ ਪੱਤਰਕਾਰ ਪੁਰਸਕਾਰ ਪ੍ਰਸਿੱਧ ਪੱਤਰਕਾਰ ਡਾ: ਸਵਰਾਜਬੀਰ ਨੂੰ ਅਤੇ ਮਾਣ ਮੱਤਾ 2024 ਪੱਤਰਕਾਰ ਪੁਰਸਕਾਰ ਡਾ: ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਦਿੱਤਾ ਗਿਆ ਸੀ। ਇਹ ਫ਼ੈਸਲਾ ਪੰਜਾਬੀ ਵਿਰਸਾ ਟਰੱਸਟ ਵੱਲੋਂ ਬਣਾਈ ਚੋਣ ਕਮੇਟੀ, ਜਿਸ ਵਿੱਚ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ, ਲੇਖਕ ਡਾ.ਲਖਵਿੰਦਰ ਸਿੰਘ ਜੌਹਲ,ਪ੍ਰਸਿੱਧ ਲੇਖਕ ਤੇ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ, ਕਾਲਮਨਵੀਸ ਪ੍ਰਿੰ. ਗੁਰਮੀਤ ਸਿੰਘ ਪਲਾਹੀ ਸ਼ਾਮਲ ਸਨ, ਵੱਲੋਂ ਕੀਤਾ ਗਿਆ। ਇਸ ਸੰਬੰਧੀ ਸਮਾਗਮ 29 ਮਾਰਚ 2026 ਨੂੰ ਫਗਵਾੜਾ ਵਿਖੇ ਆਯੋਜਿਤ ਕੀਤਾ ਜਾਵੇਗਾ।
ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ਅਤੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਪਹਿਲਾ 2016 ਵਿੱਚ ਸ.ਨਰਪਾਲ ਸਿੰਘ ਸ਼ੇਰਗਿੱਲ ਅਤੇ ਪ੍ਰੋ. ਜਸਵੰਤ ਸਿੰਘ ਗੰਡਮ ਨੂੰ, ਦੂਜਾ 2017 ਵਿੱਚ ਪ੍ਰੋ. ਪਿਆਰਾ ਸਿੰਘ ਭੋਗਲ ਅਤੇ ਸ਼੍ਰੀ ਠਾਕਰ ਦਾਸ ਚਾਵਲਾ ਨੂੰ, ਤੀਜਾ 2018 ਵਿੱਚ ਡਾ. ਸਵਰਾਜ ਸਿੰਘ ਅਤੇ ਸ. ਆਈ.ਪੀ. ਸਿੰਘ ਨੂੰ, ਚੌਥਾ 2019 ਵਿਚ ਡਾ. ਗਿਆਨ ਸਿੰਘ ਅਤੇ ਸ.ਅਵਤਾਰ ਸਿੰਘ ਸ਼ੇਰਗਿੱਲ ਨੂੰ, ਪੰਜਵਾਂ 2020 ਵਿੱਚ ਡਾ.ਐਸ.ਐਸ.ਛੀਨਾ ਅਤੇ ਸ੍ਰ:ਗੁਰਚਰਨ ਸਿੰਘ ਨੂਰਪੁਰ ਨੂੰ, ਛੇਵਾਂ 2021 ਵਿੱਚ ਸ੍ਰ: ਸਤਨਾਮ ਸਿੰਘ ਮਾਣਕ ਅਤੇ ਸ੍ਰ: ਚਰਨਜੀਤ ਸਿੰਘ ਭੁੱਲਰ ਨੂੰ, ਸੱਤਵਾਂ 2022 ਵਿੱਚ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਅਤੇ ਡਾ. ਸ਼ਿਆਮ ਸੁੰਦਰ ਦੀਪਤੀ ਨੂੰ, ਅੱਠਵਾਂ 2023 ਵਿੱਚ ਸ: ਕੁਲਦੀਪ ਸਿੰਘ ਬੇਦੀ ਅਤੇ ਸ਼੍ਰੀਮਤੀ ਰਚਨਾ ਖਹਿਰਾ, ਨੌਵਾਂ 2024 ਵਿੱਚ ਡਾ: ਰਣਜੀਤ ਸਿੰਘ ਘੁੰਮਣ ਅਤੇ ਦੀਪਕ ਸ਼ਰਮਾ ਚਨਾਰਥਲ ਨੂੰ ਇਹ ਮਾਣ ਮੱਤਾ ਪੱਤਰਕਾਰ ਪੁਰਸਕਾਰ ਪ੍ਰਦਾਨ ਕੀਤਾ ਜਾ ਚੁੱਕਾ ਹੈ।