ਜਗਰਾਉਂ: ਮੁੱਖ ਮੰਤਰੀ ਦਾ ਪੁਤਲਾ ਫੂਕਿਆ, SDM ਨੂੰ ਸੌਂਪਿਆ ਮੰਗ ਪੱਤਰ
ਜਗਰਾਉਂ 12 ਮਾਰਚ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਦੀਆਂ ਸਮੂਹ ਬਰਾਂਚਾਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਵਿੱਚ ਵੱਡੇ ਇਕੱਠ ਦੇ ਰੂਪ ਵਿੱਚ ਪਿਛਲੇ ਦਿਨੀ ਦਿਤੇ ਅਲਟੀਮੇਟਮ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਨੂੰ ਮੋਢਿਆਂ ਤੇ ਚੁੱਕ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸ ਸਟੈਂਡ ਜਗਰਾਓ ਮੇਨ ਚੌਂਕ ਵਿਖੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ।
ਪੁਤਲਾ ਫੂਕਣ ਤੋਂ ਬਾਅਦ ਐਸਡੀਐਮ ਜਗਰਾਉਂ ਨੂੰ ਜੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਨੂੰ ਉੱਪ ਮੰਡਲ ਮਜਿਸਟਰੇਟ ਜਗਰਾਉਂ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਉਪ ਮੰਡਲ ਮੈਜਿਸਟ੍ਰੇਟ ਜਗਰਾਉਂ ਵੱਲੋਂ ਸਮੂਹ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੁਆਰਾ ਦਿੱਤਾ ਗਿਆ ਮੰਗ ਪੱਤਰ ਅੱਜ ਹੀ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ, ਤਾਂ ਜੋ ਉਹਨਾਂ ਦੀਆਂ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇ।
ਇਸ ਮੌਕੇ ਸਫਾਈ ਯੂਨੀਅਨ ਦੇ ਸੈਕਟਰੀ ਰਜਿੰਦਰ ਕੁਮਾਰ, ਸੀਵਰੇਜ ਯੂਨੀਅਨ ਪ੍ਰਧਾਨ ਰਾਜ ਕੁਮਾਰ, ਕਲੈਰੀਕਲ ਸਟਾਫ ਕਲਰਕ ਦਵਿੰਦਰ ਸਿੰਘ, ਨਵਜੀਤ ਕੌਰ, ਗਗਨ ਖੁਲਰ, ਅਮਨ ਕੋਰ, ਵਿਸ਼ਾਲ ਟੰਡਨ,ਮਨੀ ਧਾਲੀਵਾਲ, ਨਰਿੰਦਰ ਸਿੰਘ,ਹੀਰਾ ਸਿੰਘ, ਹਰਦੀਪ ਢੋਲਣ, ਜਗਮੋਹਨ ਸਿੰਘ, ਫਾਇਰ ਬ੍ਰਿਗੇਡ ਦੀਪ ਸਿੰਘ,ਭਗਤ ਸਿੰਘ ਸੋਨੀ ਢਿੱਲੋਂ, ਇਲੈਕਟ੍ਰਿਕ ਵਿਭਾਗ ਜਸਪ੍ਰੀਤ ਸਿੰਘ, ਹਰੀਸ਼ ਕੁਮਾਰ, ਬਲਵਿੰਦਰ ਕਲਿਆਣ, ਡਿੰਪਲ, ਸ਼ਾਮ ਲਾਲ ਚਿੰਡਾਲੀਆ, ਸਨੀ ਸੁੰਦਰ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਸਨਦੀਪ ਕੁਮਾਰ, ਭੁਸ਼ਨ ਗਿੱਲ,ਬਿਕਰਮ ਗਿੱਲ, ਅਤੇ ਸਮੂਹ ਸਟਾਫ ਹਾਜ਼ਰ ਰਹੇ।
Click to Follow Babushahi Facebook page →