ਨਾਮਵਰ ਹਿੰਦੀ ਲੇਖਿਕਾ ਡਾ. ਕੀਰਤੀ ਕੇਸਰ ਨਹੀਂ ਰਹੇ
ਚੰਡੀਗੜ੍ਹ, 30 ਸਤੰਬਰ 2025- ਨਾਮਵਰ ਹਿੰਦੀ ਲੇਖਿਕਾ ਡਾ. ਕੀਰਤੀ ਕੇਸਰ ਨਹੀਂ ਰਹੇ। ਉਨ੍ਹਾਂ ਨੇ ਕਰੀਬ 17 ਹਿੰਦੀ ਪੁਸਤਕਾਂ ਲਿਖੀਆਂ। ਪ੍ਰਸਿੱਧ ਪੱਤਰਕਾਰ ਸਤਨਾਮ ਮਾਣਕ ਹੁਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ, ਸਾਹਿਤਕ ਜਗਤ ਵਿੱਚ ਇਹ ਖ਼ਬਰ ਬਹੁਤ ਦੁਖ ਨਾਲ ਪੜ੍ਹੀ ਜਾਏਗੀ ਕਿ ਡਾ.ਕੀਰਤੀ ਕੇਸਰ ਸਾਡੇ ਦਰਮਿਆਨ ਨਹੀਂ ਰਹੇ। ਉਹ 17 ਦੇ ਲਗਭਗ ਹਿੰਦੀ ਪੁਸਤਕਾਂ ਦੀ ਲੇਖਕਾ ਸੀ। ਉਨ੍ਹਾਂ ਨਾਲ ਬੜੀ ਲੰਮੀ ਸਾਂਝ ਰਹੀ ਹੈ। ਬਹੁਤ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੇ ਪਰਿਵਾਰ, ਸਬੰਧੀਆਂ ਤੇ ਸਾਹਿਤਕ ਸਾਂਝ ਰੱਖਣ ਵਾਲਿਆਂ ਦੇ ਦੁਖ ਵਿੱਚ ਸ਼ਾਮਿਲ ਹੁੰਦਾ ਹੋਇਆ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।