ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ ਵਿੱਚ ਸੜਕ ਹਾਦਸੇ ਤੋਂ ਬਾਅਦ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਗੋਹਤ ਪੋਕਰ ਦੇ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ ਉਫ ਜੇਪੀ ਜੋ ਅਮਰੀਕਾ ਵਿੱਚ ਇੱਕ ਸੜਕ ਦੁਰਘਟਨਾ ਤੋਂ ਬਾਅਦ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ , ਦੀ ਇਲਾਜ ਮੌਤ ਹੋ ਗਈ। ਗੁਰਪ੍ਰੀਤ ਸਿੰਘ ਉਰਫ ਜੇਪੀ ਜਿਸ ਦੀ ਉਮਰ ਲਗਭਗ 33-34 ਸਾਲ ਸੀ ,8 ਸਾਲ ਪਹਿਲਾਂ ਅਮਰੀਕਾ ਵਿੱਚ ਚੰਗੇ ਭਵਿੱਖ ਲਈ ਗਿਆ ਸੀ , ਅਮਰੀਕਾ ਵਿੱਚ ਉਬਰ ਟੈਕਸੀ ਸਰਵਿਸ ਦੇ ਲਈ ਕੰਮ ਕਰਦਾ ਸੀ। 27 ਜਨਵਰੀ ਨੂੰ ਉਸ ਦੇ ਨਾਲ ਗੱਡੀ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਇੱਕ ਸੜਕ ਦੁਰਘਟਨਾ ਵਾਪਰੀ ਸੀ ਅਤੇ ਉਹ ਗੰਭੀਰ ਜਖਮੀ ਹੋ ਗਿਆ ਸੀ । ਉਹ ਕਾਫੀ ਹੱਦ ਤੱਕ ਠੀਕ ਵੀ ਹੋ ਗਿਆ ਸੀ ਪਰ ਇਲਾਜ ਦੌਰਾਨ ਉਸ ਨੂੰ ਫੇਰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਬੀਤੇ ਦਿਨੀ ਉਸ ਦੀ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਬਖਸ਼ ਸਿੰਘ ਅਤੇ ਰਿਸ਼ਤੇਦਾਰ ਕੁਲਦੀਪ ਸਿੰਘ ਤਾਰਾ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ 7 ਫਰਵਰੀ ਨੂੰ ਗੁਰਪ੍ਰੀਤ ਸਿੰਘ ਕੁਝ ਸਵਾਰੀਆਂ ਨੂੰ ਲੈ ਕੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਦਿਲ ਦਾ ਦੌਰਾ ਪੈਣ ਕਰਨ ਉਸ ਦੀ ਗੱਡੀ ਸੜਕ ਵਿੱਚ ਡਿਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਹਾਦਸ ਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਜੇਪੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿੱਚ ਉਸ ਦੀ ਰੀੜ ਦੀ ਹੱਡੀ ਵੀ ਕਰੈਕ ਹੋ ਗਈ। ਉਹਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਉਸ ਦਾ ਵਧੀਆ ਇਲਾਜ ਚੱਲ ਰਿਹਾ ਸੀ ਅਤੇ ਇੱਕ ਦੋ ਦਿਨ ਤੱਕ ਉਸਨੇ ਘਰ ਪਰਤ ਆਉਣਾ ਸੀ ਪਰ ਇਸ ਦੌਰਾਨ ਹਸਪਤਾਲ ਵਿੱਚ ਹੀ ਉਸ ਨੂੰ ਇੱਕ ਵਾਰ ਫਿਰ ਆਏ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਵੀ ਅਮਰੀਕਾ ਵਿੱਚ ਉਸ ਦੇ ਕੋਲ ਹੀ ਸਨ। ਇਸ ਮੌਕੇ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਲੋਕ ਇਸ ਵੇਲੇ ਅਮਰੀਕਾ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਦੇ ਭਵਿੱਖ ਲਈ ਵੀ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜੇਕਰ ਨਵੇਂ ਜਾਣ ਵਾਲਿਆ ਉੱਤੇ ਪਾਬੰਦੀ ਹੈ ਤਾਂ ਪਹਿਲਾਂ ਪਹੁੰਚ ਚੁੱਕੇ ਜੋ ਕਿ ਘਰ ਬਾਰ ਵੇਚ ਕੇ ਅਤੇ ਜਮੀਨ ਜਾਇਦਾਦਾਂ ਵੇਚ ਕੇ ਉੱਥੇ ਪਹੁੰਚੇ ਹਨ ਉਹਨਾਂ ਨੂੰ ਜਰੂਰ ਉੱਥੇ ਪੱਕੇ ਪੈਰੀ ਉੱਥੋਂ ਦੇ ਵਸਿੰਦਿਆਂ ਦੇ ਤੌਰ ਤੇ ਵਸਾਇਆ ਜਾਵੇ।